ਵਿਆਹ ਦੇ ਬੰਧਨ ’ਚ ਬੱਝੇ ਆਦਿਤਿਆ ਸੀਲ ਤੇ ਅਨੁਸ਼ਕਾ ਰੰਜਨ, ਦੇਖੋ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼

11/22/2021 11:07:54 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਗਲਿਆਰਿਆਂ ’ਚ ਇਨ੍ਹੀਂ ਦਿਨੀਂ ਲਗਾਤਾਰ ਸ਼ਹਿਨਾਈਆਂ ਵੱਜ ਰਹੀਆਂ ਹਨ। ਭਾਵੇਂ ਅਸੀਂ ਗੱਲ ਵੱਡੇ ਪਰਦੇ ਦੀ ਕਰੀਏ ਜਾਂ ਟੈਲੀਵਿਜ਼ਨ ਦੀ। ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਗਰਲਫਰੈਂਡ ਪਤਰਲੇਖਾ ਪਾਲ ਨਾਲ ਵਿਆਹ ਕਰਵਾਇਆ ਹੈ, ਉਥੇ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਆਰੀਆ ਵੀ ਵਿਆਹ ਦੇ ਬੰਧਨ ’ਚ ਬੱਝੀ ਹੈ।

PunjabKesari

ਹੁਣ ਬਾਲੀਵੁੱਡ ’ਚ ‘ਸਟੂਡੈਂਟ ਆਫ਼ ਦਿ ਈਅਰ 2’ ਨਾਲ ਪਛਾਣ ਬਣਾਉਣ ਵਾਲੇ ਅਦਾਕਾਰ ਆਦਿਤਿਆ ਸੀਲ ਵੀ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਆਦਿਤਿਆ ਸੀਲ ਨੇ ਆਪਣੀ ਗਰਲਫਰੈਂਡ ਰਹੀ ਅਨੁਸ਼ਕਾ ਰੰਜਨ ਨਾਲ ਸੱਤ ਫੇਰੇ ਲਏ ਹਨ।

PunjabKesari

ਆਦਿਤਿਆ ਸੀਲ ਤੇ ਅਨੁਸ਼ਕਾ ਰੰਜਨ ਦੀ ਬਿੱਗ ਫੈਟ ਵੈਡਿੰਗ ’ਚ ਸਿਤਾਰਿਆਂ ਦਾ ਜਮਾਵੜਾ ਲੱਗਾ ਰਿਹਾ। ਆਦਿਤਿਆ ਸੀਲ ਤੇ ਅਨੁਸ਼ਕਾ ਰੰਜਨ 21 ਨਵੰਬਰ, 2021 ਨੂੰ ਹੀ ਵਿਆਹ ਦੇ ਬੰਧਨ ’ਚ ਬੱਝੇ ਹਨ। ਆਦਿਤਿਆ ਸੀਲ ਢੋਲ-ਨਗਾਰਿਆਂ ਨਾਲ ਆਪਣੀ ਲਾੜੀ ਨੂੰ ਲੈਣ ਪੁੱਜੇ ਸਨ।

ਆਦਿਤਿਆ ਦੀ ਬਾਰਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਦਿਤਿਆ ਸੀਲ ਨੇ ਆਪਣੇ ਵਿਆਹ ਲਈ ਗੋਲਡਨ ਰੰਗ ਦੀ ਸ਼ੇਰਵਾਨੀ ਤੇ ਉਸ ਦੇ ਨਾਲ ਸਫੈਦ ਰੰਗ ਦੀ ਪੱਗ ਪਹਿਨੀ।

PunjabKesari

ਉਥੇ ਅਨੁਸ਼ਕਾ ਰੰਜਨ ਨੇ ਆਪਣੇ ਇਸ ਖ਼ਾਸ ਦਿਨ ਲਈ ਪਰਪਲ ਰੰਗ ਦਾ ਬੇਹੱਦ ਖ਼ੂਬਸੂਰਤ ਲਹਿੰਗਾ ਚੁਣਿਆ। ਇਸ ਦੇ ਨਾਲ ਅਨੁਸ਼ਕਾ ਨੇ ਡਾਇਮੰਡ ਜਿਊਲਰੀ ਪਹਿਨੀ, ਜਿਸ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।

ਅਨੁਸ਼ਕਾ ਤੇ ਆਦਿਤਿਆ ਦੇ ਵਿਆਹ ’ਚ ਆਲੀਆ ਭੱਟ, ਸ਼ਾਹੀਨ ਭੱਟ, ਆਥੀਆ ਸ਼ੈੱਟੀ, ਮਾਨਾ ਸ਼ੈੱਟੀ, ਕ੍ਰਿਸਟਲ ਡਿਸੂਜ਼ਾ, ਅਲੀ ਗੋਨੀ, ਵਾਨੀ ਕਪੂਰ, ਮਨੀਸ਼ ਮਲਹੋਤਰਾ, ਰਵੀਨਾ ਟੰਡਨ ਵਰਗੇ ਕਈ ਸਿਤਾਰੇ ਪੁੱਜੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News