ਸ਼ਰਧਾ ਦੀ ਵੈਨਿਟੀ ਵੈਨ ''ਚੋਂ ਖੁਸ਼-ਖੁਸ਼ ਨਿਕਲੇ ਆਦਿਤੱਯ ਰਾਏ ਕਪੂਰ!

Monday, Feb 01, 2016 - 04:55 PM (IST)

ਸ਼ਰਧਾ ਦੀ ਵੈਨਿਟੀ ਵੈਨ ''ਚੋਂ ਖੁਸ਼-ਖੁਸ਼ ਨਿਕਲੇ ਆਦਿਤੱਯ ਰਾਏ ਕਪੂਰ!

ਮੁੰਬਈ : ਆਦਿੱਤਯ ਰਾਏ ਕਪੂਰ ਅੱਜਕਲ ਫਿਲਮ ''ਫਿਤੂਰ'' ਨੂੰ ਲੈ ਕੇ ਸੁਰਖੀਆਂ ''ਚ ਹੈ। ਹਾਲ ਹੀ ''ਚ ਇਕ ਅਜੀਬ ਵਾਕਿਆ ਦੇਖਣ ਨੂੰ ਮਿਲਿਆ। ਆਦਿਤੱਯ ਨੇ ਮੀਡੀਆ ਨਾਲ ਗੱਲਬਾਤ ਦੌਰਾਨ 10 ਮਿੰਟ ਦੀ ਬ੍ਰੇਕ ਲਈ। ਸ਼ੁੱਕਰਵਾਰ ਸ਼ਾਮ ਨੂੰ ਆਦਿਤੱਯ ਰਾਏ ਕਪੂਰ ਮੀਡੀਆ ਨਾਲ ਗੱਲਬਾਤ ਲਈ ਮਹਿਬੂਬ ਸਟੂਡੀਓ ''ਚ ਮੌਜੂਦ ਸਨ। ਇਸ ਦੌਰਾਨ ਸ਼ਰਧਾ ਕਪੂਰ ਵੀ ਆਪਣੀ ਫਿਲਮ ''ਬਾਘੀ'' ਦੀ ਸ਼ੂਟਿੰਗ ਮਹਿਬੂਬ ਸਟੂਡੀਓ ''ਚ ਹੀ ਕਰ ਰਹੀ ਸੀ। ਅਜਿਹੇ ''ਚ ਆਦਿਤੱਯ ਨੇ ਆਪਣੀ ਟੀਮ ਤੋਂ 10 ਮਿੰਟ ਦੀ ਬ੍ਰੇਕ ਮੰਗੀ।
ਇਕ ਸੂਤਰ ਅਨੁਸਾਰ, ''''ਦੋਹਾਂ ਵਿਚਾਲੇ ਇਕ ਮੈਸੇਜ (ਮੋਬਾਈਲ ਸੰਦੇਸ਼) ਰਾਹੀਂ ਮਿਲਣਾ ਤੈਅ ਹੋਇਆ। ਇੰਟਰਵਿਊ ਵਿਚਾਲੇ ਛੱਡ ਕੇ ਆਦਿਤੱਯ ਤੁਰੰਤ ਸ਼ਰਧਾ ਦੀ ਵੈਨਿਟੀ ਵੈਨ ਅੰਦਰ ਚਲੇ ਗਏ। ਕਾਰਨ ਕਿ ਉਹ ਬਾਹਰ ਉਡੀਕ ਕਰ ਰਹੀ ਸੀ।''''
ਇਸ ਮੀਟਿੰਗ ਤੋਂ ਬਾਅਦ ਆਦਿਤੱਯ ਨੇ ਇੰਟਰਵਿਊ ਜਾਰੀ ਰੱਖੀ। ਉਹ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਸ਼ਰਧਾ ਨੂੰ ਵੀ ਇਹ ਕਹਿੰਦਿਆਂ ਸੁਣਿਆ ਗਿਆ ਕਿ ਉਸ ਨੂੰ ਫਿਲਮ ''ਫਿਤੂਰ'' ''ਚ ਆਦਿਤੱਯ ਦੀ ਲੁਕ ਕਾਫੀ ਪਸੰਦ ਆ ਰਹੀ ਹੈ। ਉਸ ਨੂੰ ਫਿਲਮ ਦਾ ਟ੍ਰੇਲਰ ਬਹੁਤ ਪਸੰਦ ਆਇਆ ਹੈ। 


Related News