ਆਦਿਤਿਆ ਨਾਰਾਇਣ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਿਲਕ ਸੈਰੇਮਨੀ ਦੀ ਵੀਡੀਓ ਹੋਈ ਵਾਇਰਲ
Sunday, Nov 29, 2020 - 06:39 PM (IST)
ਜਲੰਧਰ (ਬਿਊਰੋ)– ਗਾਇਕ ਆਦਿਤਿਆ ਨਾਰਾਇਣ 1 ਦਸੰਬਰ ਨੂੰ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। 28 ਨਵੰਬਰ ਨੂੰ ਉਸ ਦੀ ਤਿਲਕ ਸੈਰੇਮਨੀ ਹੋਈ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਸ਼ਵੇਤਾ ਅਗਰਵਾਲ ਦੇ ਮਾਤਾ-ਪਿਤਾ ਨੇ ਆਦਿਤਿਆ ਦੇ ਤਿਲਕ ਲਗਾਇਆ ਹੈ।
ਇਸ ਸਬੰਧੀ ਆਦਿਤਿਆ ਨਾਰਾਇਣ ਨੇ ਕਿਹਾ, ‘ਸਾਰੇ ਮਰਦਾਂ ਦੇ ਮੱਥੇ ’ਤੇ ਤਿਲਕ ਲਗਾਇਆ ਜਾਂਦਾ ਹੈ, ਜੋ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਦੀ ਚੰਗੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਸੈਰੇਮਨੀ ’ਚ ਪਰਿਵਾਰ ਦੇ ਖਾਸ ਮੈਂਬਰ ਹੀ ਸ਼ਾਮਲ ਹੁੰਦੇ ਹਨ।’ ਦੱਸਣਯੋਗ ਹੈ ਕਿ ਵਿਆਹ 1 ਦਸੰਬਰ ਨੂੰ ਤੇ ਰਿਸੈਪਸ਼ਨ 2 ਦਸੰਬਰ ਨੂੰ ਹੋਣ ਵਾਲੀ ਹੈ।
ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ’ਚ ਆਦਿਤਿਆ ਨਾਰਾਇਣ ਦੇ ਮਾਤਾ-ਪਿਤਾ ਉਦਿਤ ਨਾਰਾਇਣ ਤੇ ਦੀਪਾ ਨਾਰਾਇਣ ਵਿਆਹ ਵਾਲੀ ਜੋੜੀ ਨਾਲ ਸਟੇਜ ’ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਉਥੇ ਦੂਜੀ ਵੀਡੀਓ ’ਚ ਪਰਿਵਾਰ ਦੇ ਲੋਕ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਸ਼ਵੇਤਾ ਸੰਤਰੀ ਰੰਗ ਦਾ ਲਹਿੰਗਾ ਪਹਿਨੀ ਨਜ਼ਰ ਆ ਰਹੀ ਹੈ। ਉਥੇ ਆਦਿਤਿਆ ਨੇ ਪਜਾਮੀ ਕੁੜਤਾ ਪਹਿਨਿਆ ਹੋਇਆ ਹੈ। ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਆਦਿਤਿਆ ਨਾਰਾਇਣ ਦੇ ਵਿਆਹ ’ਚ ਸਿਰਫ 50 ਲੋਕ ਹੀ ਸ਼ਾਮਲ ਹੋਣ ਵਾਲੇ ਹਨ। ਇਸ ’ਚ ਪਰਿਵਾਰ ਦੇ ਮੈਂਬਰ ਤੇ ਨਜ਼ਦੀਕੀ ਰਿਸ਼ਤੇਦਾਰ, ਦੋਸਤ ਹੀ ਮੌਜੂਦ ਹੋਣਗੇ।