ਵਿਆਹ ਦੇ ਬੰਧਨ ’ਚ ਬੱਝੇ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ, ਤਸਵੀਰਾਂ ਆਈਆਂ ਸਾਹਮਣੇ

12/2/2020 1:59:13 PM

ਜਲੰਧਰ (ਬਿਊਰੋ)– ਬਾਲੀਵੁੱਡ ਗਾਇਕ ਗਾਇਕ ਉਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਾਰਾਇਣ ਦਾ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ ਜੁਹੂ (ਮੁੰਬਈ) ਦੇ ਇਸਕਾਨ ਮੰਦਰ ’ਚ ਵਿਆਹ ਹੋਇਆ। ਇਸ ਤੋਂ ਪਹਿਲਾਂ ਆਦਿਤਿਆ ਦੇ ਘਰ ਤੋਂ ਉਸ ਦੀ ਧੂਮਧਾਮ ਨਾਲ ਬਾਰਾਤ ਨਿਕਲੀ, ਜਿਸ ’ਚ ਉਹ ਆਪਣੇ ਪਿਤਾ ਉਦਿਤ ਨਾਰਾਇਣ ਨਾਲ ਡਾਂਸ ਕਰਦਾ ਨਜ਼ਰ ਆਇਆ। ਆਦਿਤਿਆ ਦੀ ਮਾਂ ਦੀਪਾ ਨਾਰਾਇਣ ਨੇ ਵੀ ਬੇਟੇ ਦੇ ਵਿਆਹ ’ਚ ਖੂਬ ਡਾਂਸ ਕੀਤਾ।

PunjabKesari

ਕੋਰੋਨਾ ਵਾਇਰਸ ਕਰਕੇ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ ਗਿਆ ਸੀ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਆਦਿਤਿਆ ਨੇ ਕਿਹਾ ਸੀ, ‘ਕੋਵਿਡ-19 ਕਰਕੇ ਅਸੀਂ ਸਿਰਫ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਬੁਲਾ ਸਕਦੇ ਹਾਂ ਕਿਉਂਕਿ ਮਹਾਰਾਸ਼ਟਰ ’ਚ 50 ਤੋਂ ਵੱਧ ਲੋਕਾਂ ਨੂੰ ਵਿਆਹ ’ਚ ਬੁਲਾਉਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਮੰਦਰ ’ਚ ਸਾਦਾ ਵਿਆਹ ਹੋਵੇਗਾ ਤੇ ਫਿਰ ਇਕ ਛੋਟੀ ਜਿਹੀ ਰਿਸੈਪਸ਼ਨ ਪਾਰਟੀ ਹੋਵੇਗੀ।

PunjabKesari

ਅੱਜ ਰਾਤ ਹੋਵੇਗੀ ਰਿਸੈਪਸ਼ਨ ਪਾਰਟੀ
ਉਦਿਤ ਨਾਰਾਇਣ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਆਪਣੇ ਬੇਟੇ ਦਾ ਵਿਆਹ ਧੂਮਧਾਮ ਨਾਲ ਕਰਨਾ ਚਾਹੁੰਦਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਹਾਲਾਂਕਿ ਉਹ ਆਪਣੇ ਬੇਟੇ ਦੀ ਰਿਸੈਪਸ਼ਨ ਪਾਰਟੀ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।

PunjabKesari

ਉਸ ਨੇ ਇਕ ਹੋਰ ਇੰਟਰਵਿਊ ’ਚ ਦੱਸਿਆ ਕਿ ਇੰਡਸਟਰੀ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਬੇਟੇ ਆਦਿਤਿਆ ਦੀ ਰਿਸੈਪਸ਼ਨ ’ਚ ਹਿੱਸਾ ਲੈਣਗੀਆਂ। ਉਦਿਤ ਮੁਤਾਬਕ ਆਦਿਤਿਆ ਦਾ 2 ਦਸੰਬਰ ਯਾਨੀ ਅੱਜ ਮੁੰਬਈ ਦੇ ਇਕ 5 ਸਿਤਾਰਾ ਹੋਟਲ ’ਚ ਰਿਸੈਪਸ਼ਨ ਪਾਰਟੀ ਹੋਵੇਗੀ। ਇਸ ਦਾ ਸੱਦਾ ਅਮਿਤਾਭ ਬੱਚਨ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਨੂੰ ਭੇਜਿਆ ਗਿਆ ਹੈ।

PunjabKesari

ਨੋਟ– ਆਦਿਤਿਆ ਤੇ ਸ਼ਵੇਤਾ ਦੇ ਵਿਆਹ ਦੀਆਂ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh