ਆਦਿਤਿਆ ਨਾਰਾਇਣ ਨੇ 15 ਸਾਲ ਬਾਅਦ ਛੱਡੀ ‘ਸਾ ਰੇ ਗਾ ਮਾ ਪਾ’ ਦੀ ਹੋਸਟਿੰਗ

03/08/2022 6:03:17 PM

ਮੁੰਬਈ (ਬਿਊਰੋ)– ਆਦਿਤਿਆ ਨਾਰਾਇਣ ਨੇ ਸਿੰਗਿੰਗ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ’ ਦੀ ਹੋਸਟਿੰਗ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਇਕ ਭਾਵੁਕ ਪੋਸਟ ਲਿਖੀ ਹੈ, ਜਿਸ ’ਚ ਉਸ ਨੇ ਦੱਸਿਆ ਕਿ ਕਿਵੇਂ ਸਮਾਂ ਇੰਨੀ ਜਲਦੀ ਲੰਘ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਇਸ ਵਿਚਾਲੇ ਉਸ ਦੀ ਜ਼ਿੰਦਗੀ ’ਚ ਵੀ ਬਦਲਾਅ ਆਏ ਹਨ। ਉਸ ਨੇ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਇਆ। ਕੱਪਲ ਦੇ ਹਾਲ ਹੀ ’ਚ ਇਕ ਧੀ ਹੋਈ। ਆਦਿਤਿਆ ਨੇ ‘ਸਾ ਰੇ ਗਾ ਮਾ ਪਾ’ ਦੀ ਪੂਰੀ ਟੀਮ ਨੂੰ ਟੈਗ ਕੀਤਾ ਤੇ ਸਾਰਿਆਂ ਦਾ ਧੰਨਵਾਦ ਕੀਤਾ।

‘ਸਾ ਰੇ ਗਾ ਮਾ ਪਾ 2022’ ਦੇ ਜੇਤੂ ਦਾ ਐਲਾਨ ਐਤਵਾਰ ਨੂੰ ਕੀਤਾ ਗਿਆ। 19 ਸਾਲ ਦੀ ਨੀਲਾਂਜਨਾ ਰੇ ਨੇ ਸ਼ੋਅ ਦਾ ਖ਼ਿਤਾਬ ਜਿੱਤਿਆ। ਇਸ ਸੀਜ਼ ਦੇ ਖ਼ਤਮ ਹੋਣ ਦੇ ਨਾਲ ਹੀ ਆਦਿਤਿਆ ਨਾਰਾਇਣ ਨੇ ਵੀ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ।

ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੋਅ ਦੀ ਸਟੇਜ ਤੋਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਦਿਤਿਆ ਨੇ ਲਿਖਿਆ, ‘ਭਾਰੀ ਮਨ ਨਾਲ ਮੈਂ ਇਕ ਅਜਿਹੇ ਸ਼ੋਅ ਦੀ ਹੋਸਟਿੰਗ ਤੋਂ ਵਿਦਾ ਲੈਂਦਾ ਹਾਂ, ਜਿਸ ਨੇ ਮੈਨੂੰ ਇਕ ਐਡਲਟ ਦੇ ਰੂਪ ’ਚ ਪਛਾਣ ਦਿੱਤੀ, ਸਾ ਰੇ ਗਾ ਮਾ ਪਾ। 18 ਸਾਲ ਦੇ ਟੀਨੇਜਰ ਤੋਂ ਲੈ ਕੇ ਇਕ ਨੌਜਵਾਨ ਤਕ, ਇਕ ਖ਼ੂਬਸੂਰਤ ਪਤਨੀ ਤੇ ਧੀ ਨਾਲ। 15 ਸਾਲ, 9 ਸੀਜ਼ਨ, 350 ਐਪੀਸੋਡਸ, ਸਮਾਂ ਵਾਕਈ ਉੱਡਦਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News