ਆਦਿਤਿਆ ਨਾਰਾਇਣ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਜਲਦ ਬਣਨ ਵਾਲੇ ਨੇ ਪਿਤਾ

Monday, Jan 24, 2022 - 03:01 PM (IST)

ਆਦਿਤਿਆ ਨਾਰਾਇਣ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਜਲਦ ਬਣਨ ਵਾਲੇ ਨੇ ਪਿਤਾ

ਮੁੰਬਈ (ਬਿਊਰੋ)– ਆਦਿਤਿਆ ਨਾਰਾਇਣ ਦੇ ਘਰ ਬਹੁਤ ਜਲਦ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਮਸ਼ਹੂਰ ਗਾਇਕ ਆਦਿਤਿਆ ਨਾਰਾਇਣ ਜਲਦ ਹੀ ਪਿਤਾ ਬਣਨ ਵਾਲੇ ਹਨ। ਆਦਿਤਿਆ ਦੀ ਲੇਡੀ ਲਵ ਸ਼ਵੇਤਾ ਅਗਰਵਾਲ ਗਰਭਵਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਪ੍ਰਿਅੰਕਾ ਤੇ ਨਿਕ ਜੋਨਸ ਤੋਂ ਬਾਅਦ ਹੁਣ ਜਲਦ ਹੀ ਆਦਿਤਿਆ ਨਾਰਾਇਣ ਤੇ ਸ਼ਵੇਤਾ ਆਪਣੇ ਪਹਿਲੇ ਬੇਬੀ ਦਾ ਧੂਮਧਾਮ ਨਾਲ ਸੁਆਗਤ ਕਰਨ ਵਾਲੇ ਹਨ।

ਆਦਿਤਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਗੁੱਡ ਨਿਊਜ਼ ਦਿੱਤੀ ਹੈ। ਆਦਿਤਿਆ ਨੇ ਪਤਨੀ ਨਾਲ ਮੈਟਰਨਿਟੀ ਸ਼ੂਟ ਦੀ ਇਕ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਨੰਨ੍ਹੇ ਮਹਿਮਾਨ ਦੇ ਆਉਣ ਦੀ ਖ਼ੁਸ਼ਖ਼ਬਰੀ ਦਿੱਤੀ ਹੈ।

ਤਸਵੀਰ ’ਚ ਆਦਿਤਿਆ ਦੀ ਲਵਿੰਗ ਤੇ ਗਾਰਜੀਅਸ ਪਤਨੀ ਸ਼ਵੇਤਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਜੀਨਸ ਤੇ ਵੂਲਨ ਕ੍ਰਾਪ ਟਾਪ ਪਹਿਨਿਆ ਹੈ। ਆਦਿਤਿਆ ਸੋਫੇ ’ਤੇ ਬੈਠੇ ਆਪਣੀ ਪਤਨੀ ਨਾਲ ਪਿਆਰ ਨਾਲ ਹੱਸ ਰਹੇ ਹਨ। ਕੱਪਲ ਦੇ ਚਿਹਰੇ ’ਤੇ ਖ਼ੁਸ਼ੀ ਤੇ ਮਾਤਾ-ਪਿਤਾ ਬਣਨ ਦੀ ਚਮਕ ਸਾਫ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News