ਬੇਬੀ ਬੰਪ ਫਲਾਂਟ ਕਰਦੇ ਹੋਏ ਅਦਿੱਤੀ ਨੇ ਪਤੀ ਮੋਹਿਤ ਮਲਿਕ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Tuesday, Apr 27, 2021 - 06:42 PM (IST)

ਬੇਬੀ ਬੰਪ ਫਲਾਂਟ ਕਰਦੇ ਹੋਏ ਅਦਿੱਤੀ ਨੇ ਪਤੀ ਮੋਹਿਤ ਮਲਿਕ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ:ਅਦਾਕਾਰ ਰੋਹਿਤ ਮਲਿਕ ਦੀ ਪਤਨੀ ਅਦਿੱਤੀ ਮਲਿਕ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਮਜ਼ਾ ਲੈ ਰਹੀ ਹੈ।। ਹਾਲ ਹੀ ’ਚ ਅਦਿੱਤੀ ਨੇ ਪਤੀ ਮੋਹਿਤ ਦੇ ਨਾਲ ਬੇਬੀ ਬੰਪ ਫਲਾਂਟ ਕਰਦੇ ਹੋਏ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਅਦਿੱਤੀ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀ ਹਨ ਜੋ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari
ਤਸਵੀਰਾਂ ’ਚ ਅਦਿੱਤੀ ਪਤੀ ਮੋਹਿਤ ਦੀਆਂ ਬਾਹਾਂ ’ਚ ਲੇਟੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਵ੍ਹਾਈਟ ਮੈਚਿੰਗ ਆਊਟਫਿੱਟ ’ਚ ਨਜ਼ਰ ਆ ਰਹੇ ਹਨ। ਮੋਹਿਤ ਅਦਿੱਤੀ ਨੂੰ ਕਿੱਸ ਕਰਦੇ ਹੋਏ ਅਤੇ ਬੇਬੀ ਬੰਪ ਨੂੰ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਹਨ। ਜੋੜੇ ’ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਿੱਤੀ ਨੇ ਲਿਖਿਆ ਕਿ ‘ਡੀਅਰ ਬੇਬੀ, ਤੁਸੀਂ ਇਕ ਅਜਿਹੇ ਸਮੇਂ ’ਚ ਇਸ ਦੁਨੀਆ ’ਚ ਆਉਣ ਵਾਲੇ ਹੋ ਜੋ ਕਿਸੇ ਨੇ ਨਹੀਂ ਦੇਖਿਆ। ਕਾਫ਼ੀ ਮੁਸ਼ਕਿਲਾਂ ਭਰਿਆ ਹੈ ਅਤੇ ਸਮੱਸਿਆ ਵੀ ਵੱਡੀ ਹੈ’। ਵਾਇਰਲ ਹਵਾ ’ਚ ਹੈ ਪਰ ਤੁਸੀਂ ਯਾਦ ਰੱਖਣਾ, ਅਸੀਂ ਦੋਵੇਂ ਤੁਹਾਡੇ ਲਈ ਹਮੇਸ਼ਾ ਹੋਵੇਗਾ ਅਤੇ ਤੁਹਾਨੂੰ ਇਸ ਤੋਂ ਬਚਾ ਕੇ ਵੀ ਰੱਖਾਂਗੇ। ਮੰਮੀ-ਪਾਪਾ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤੁਸੀਂ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ ਅਤੇ ਤੁਹਾਡੇ ਆਉਣ ਤੋਂ ਬਾਅਦ ਅਜੇ ਹੋਰ ਬਦਲਣੀ ਹੈ। ਤੁਹਾਨੂੰ ਢੇਰ ਸਾਰਾ ਪਿਆਰ, ਮੋਹਿਤ ਅਤੇ ਅਦਿੱਤੀ’। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਤੁਹਾਨੂੰ ਦੱਸ ਦੇਈਏ ਕਿ ਮੋਹਿਤ ਅਤੇ ਅਦਿੱਤੀ ਬੱਚੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜੋੜਾ 2021 ’ਚ ਬੱਚੇ ਦਾ ਸੁਆਗਤ ਕਰ ਰਹੇ ਹਨ। ਦੋਵੇਂ ਇਕੱਠੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। 


author

Aarti dhillon

Content Editor

Related News