ਭਾਰਤ ਤੋਂ 3 ਦਿਨ ਪਹਿਲਾ ਇਥੇ ਰਿਲੀਜ਼ ਹੋਵੇਗੀ ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’

04/19/2023 12:59:35 PM

ਮੁੰਬਈ (ਬਿਊਰੋ)– ‘ਬਾਹੂਬਲੀ’ ਤੋਂ ਬਾਅਦ ਸਾਊਥ ਸਟਾਰ ਪ੍ਰਭਾਸ ਦੀ ਫ਼ਿਲਮ ਭਾਵੇਂ ਹੀ ਬਾਕਸ ਆਫਿਸ ’ਤੇ ਕਮਾਲ ਨਾ ਕਰ ਸਕੀ ਹੋਵੇ ਪਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦੀ ਚਰਚਾ ਜ਼ੋਰਾਂ ’ਤੇ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਆਦਿਪੁਰਸ਼’ ਦਾ ਪੋਸਟਰ ਰਿਲੀਜ਼ ਹੁੰਦਿਆਂ ਹੀ ਪ੍ਰਸ਼ੰਸਕਾਂ ਦੀ ਇਸ ਫ਼ਿਲਮ ਨੂੰ ਦੇਖਣ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ।

ਹਾਲਾਂਕਿ ਭਾਰਤ ’ਚ ਰਿਲੀਜ਼ ਹੋਣ ਤੋਂ ਪਹਿਲਾਂ ਪ੍ਰਭਾਸ ਸਟਾਰਰ ‘ਆਦਿਪੁਰਸ਼’ ਨਿਊਯਾਰਕ ’ਚ ਟ੍ਰਿਬੇਕਾ ਫੈਸਟੀਵਲ ’ਚ ਸਕ੍ਰੀਨ ਲਈ ਤਿਆਰ ਹੈ, ਜਿਸ ਬਾਰੇ ਨਿਰਮਾਤਾਵਾਂ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ

ਓਮ ਰਾਓਤ ਵਲੋਂ ਨਿਰਦੇਸ਼ਿਤ ‘ਆਦਿਪੁਰਸ਼’ ਮਹਾਕਾਵਿ ਰਾਮਾਇਣ ’ਤੇ ਆਧਾਰਿਤ ਇਕ ਮਿਥਿਹਾਸਕ ਡਰਾਮਾ ਹੈ, ਜਿਸ ’ਚ ਪ੍ਰਭਾਸ ਨੇ ਭਗਵਾਨ ਰਾਮ, ਕ੍ਰਿਤੀ ਸੈਨਨ ਨੇ ਸੀਤਾ ਤੇ ਸੰਨੀ ਸਿੰਘ ਨੇ ਲਕਸ਼ਮਣ ਦੇ ਰੂਪ ’ਚ ਅਭਿਨੈ ਕੀਤਾ ਹੈ, ਜਦਕਿ ਸੈਫ ਅਲੀ ਖ਼ਾਨ ਰਾਵਣ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 13 ਜੂਨ ਨੂੰ ਇਸ ਨੂੰ ਟ੍ਰਿਬੇਕਾ ਫ਼ਿਲਮ ਫੈਸਟੀਵਲ ’ਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਦਕਿ ਇਹ 16 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

PunjabKesari

ਪ੍ਰੀਮੀਅਰ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਿਰ ਕਰਦਿਆਂ ਪ੍ਰਭਾਸ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਨਿਊਯਾਰਕ ’ਚ ਟ੍ਰਿਬੇਕਾ ਫੈਸਟੀਵਲ ’ਚ ‘ਆਦਿਪੁਰਸ਼’ ਦਾ ਵਿਸ਼ਵ ਪ੍ਰੀਮੀਅਰ ਹੋਵੇਗਾ। ਸਾਡੇ ਦੇਸ਼ ਦੇ ਲੋਕਾਚਾਰ ਨੂੰ ਦਰਸਾਉਣ ਵਾਲੇ ਪ੍ਰਾਜੈਕਟ ਦਾ ਹਿੱਸਾ ਬਣਨਾ ਇਕ ਵਿਸ਼ੇਸ਼ ਸਨਮਾਨ ਹੈ। ਸਾਡੀਆਂ ਭਾਰਤੀ ਫ਼ਿਲਮਾਂ ਦੇਖੋ, ਖ਼ਾਸ ਤੌਰ ’ਤੇ ਉਹ ਫ਼ਿਲਮਾਂ, ਜੋ ਮੇਰੇ ਦਿਲ ਦੇ ਬਹੁਤ ਨੇੜੇ ਹਨ। ‘ਆਦਿਪੁਰਸ਼’ ਵਿਸ਼ਵ ਪੱਧਰ ’ਤੇ ਪਹੁੰਚਣਾ ਮੈਨੂੰ ਨਾ ਸਿਰਫ਼ ਇਕ ਅਦਾਕਾਰ ਦੇ ਰੂਪ ’ਚ, ਸਗੋਂ ਇਕ ਭਾਰਤੀ ਦੇ ਰੂਪ ’ਚ ਵੀ ਮਾਣ ਮਹਿਸੂਸ ਕਰਵਾਉਂਦਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News