ਅਯੁੱਧਿਆ ’ਚ ਲਾਂਚ ਹੋਵੇਗਾ ਪ੍ਰਭਾਸ ਦੀ ਫ਼ਿਲਮ ‘ਆਦੀਪੁਰੂਸ਼’ ਦਾ ਟੀਜ਼ਰ

09/25/2022 5:03:19 PM

ਮੁੰਬਈ (ਬਿਊਰੋ)– ਅਜੇ ਦੇਵਗਨ ਨਾਲ ‘ਤਾਨਾਜੀ’ ਵਰਗੀ ਜ਼ਬਰਦਸਤ ਫ਼ਿਲਮ ਬਣਾ ਚੁੱਕੇ ਡਾਇਰੈਕਟਰ ਓਮ ਰਾਓਤ ਨੇ ਜਦੋਂ ਐਲਾਨ ਕੀਤਾ ਕਿ ਉਨ੍ਹਾਂ ਦੀ ਅਗਲੀ ਫ਼ਿਲਮ ‘ਆਦੀਪੁਰੂਸ਼’ ਰਾਮਾਇਣ ’ਤੇ ਆਧਾਰਿਤ ਹੈ, ਉਦੋਂ ਤੋਂ ਲੋਕਾਂ ’ਚ ਇਸ ਫ਼ਿਲਮ ਨੂੰ ਲੈ ਕੇ ਮਾਹੌਲ ਬਣਿਆ ਹੋਇਆ ਹੈ। ਉਸ ਮਾਹੌਲ ਨੂੰ ਹੋਰ ਵੀ ਜ਼ੋਰਦਾਰ ਬਣਾਉਣ ਵਾਲਾ ਐਲਾਨ ਇਹ ਸੀ ਕਿ ਫ਼ਿਲਮ ’ਚ ਭਗਵਾਨ ਰਾਮ ’ਤੇ ਆਧਾਰਿਤ ਕਿਰਦਾਰ ਨੂੰ ‘ਬਾਹੂਬਲੀ’ ਸਟਾਰ ਪ੍ਰਭਾਸ ਨਿਭਾਉਣ ਵਾਲੇ ਹਨ।

ਕਿਹਾ ਜਾ ਰਿਹਾ ਹੈ ਕਿ 3ਡੀ ’ਚ ਬਣ ਰਹੀ ਇਹ ਫ਼ਿਲਮ ਰਾਮਾਇਣ ਦੀ ਕਹਾਣੀ ਨੂੰ ਸਕ੍ਰੀਨ ’ਤੇ ਸਭ ਤੋਂ ਵੱਡੇ ਪੱਧਰ ’ਤੇ ਪੇਸ਼ ਕਰਨ ਜਾ ਰਹੀ ਹੈ। ਮਾਰਚ ’ਚ ਮੇਕਰਜ਼ ਨੇ ਐਲਾਨ ਕੀਤਾ ਕਿ ‘ਆਦੀਪੁਰੂਸ਼’ 12 ਜਨਵਰੀ, 2023 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਲੋਕਾਂ ਨੂੰ ਫ਼ਿਲਮ ਦੀ ਕਿਸੇ ਵੱਡੀ ਅਪਡੇਟ ਦਾ ਇੰਤਜ਼ਾਰ ਸੀ। ਹੁਣ ਇਕ ਵੱਡੀ ਖ਼ਬਰ ਆਈ ਹੈ, ਜਿਸ ਨਾਲ ਪ੍ਰਭਾਸ ਦੇ ਪ੍ਰਸ਼ੰਸਕਾਂ ਤੇ ‘ਆਦੀਪੁਰੂਸ਼’ ਦਾ ਇੰਤਜ਼ਾਰ ਕਰ ਰਹੇ ਲੋਕਾਂ ਦਾ ਉਤਸ਼ਾਹ ਹੋਰ ਵੱਧ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ

ਰਿਪੋਰਟ ਆ ਰਹੀ ਹੈ ਕਿ ਮੇਕਰਜ਼ ਨੇ ‘ਆਦੀਪੁਰੂਸ਼’ ਦਾ ਟੀਜ਼ਰ ਲਾਂਚ ਕਰਨ ਦਾ ਪਲਾਨ ਬਣਾ ਲਿਆ ਹੈ ਤੇ ਇਹ ਲਾਂਚ ਪ੍ਰਭੂ ਸ਼੍ਰੀਰਾਮ ਦੀ ਨਗਰੀ ਅਯੁੱਧਿਆ ’ਚ ਹੋਣ ਵਾਲਾ ਹੈ। ਇੰਨਾ ਹੀ ਨਹੀਂ, ਟੀਜ਼ਰ ਲਾਂਚ ਲਈ ਖ਼ੁਦ ਪ੍ਰਭਾਸ ਤੇ ‘ਆਦੀਪੁਰੂਸ਼’ ਦੀ ਟੀਮ ਵੀ ਅਯੁੱਧਿਆ ਪਹੁੰਚਣ ਵਾਲੀ ਹੈ।

ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ‘ਆਦੀਪੁਰੂਸ਼’ ਦਾ ਟੀਜ਼ਰ 2 ਅਕਤੂਬਰ ਨੂੰ ਅਯੁੱਧਿਆ ’ਚ ਲਾਂਚ ਕੀਤਾ ਜਾਵੇਗਾ। ਫ਼ਿਲਮ ਦੀ ਟੀਮ ਨਾਲ ਪ੍ਰਭਾਸ ਵੀ ਭਗਵਾਨ ਰਾਮ ਦੀ ਨਗਰੀ ’ਚ ਮੌਜੂਦ ਰਹਿਣਗੇ। ਸੂਤਰ ਨੇ ਦੱਸਿਆ, ‘‘ਇਹ ਅਜੇ ਤੈਅ ਨਹੀਂ ਹੈ ‘ਆਦੀਪੁਰੂਸ਼’ ਦੀ ਕਾਸਟ ਤੇ ਕਰਿਊ ਤੋਂ ਪ੍ਰਭਾਸ ਤੋਂ ਇਲਾਵਾ ਹੋਰ ਕੌਣ ਫਰਸਟ ਲੁੱਕ ਦੇ ਲਾਂਚ ’ਤੇ ਮੌਜੂਦ ਹੋਵੇਗਾ ਪਰ ਮੇਕਰਜ਼ ਉਤਸ਼ਾਹਿਤ ਹਨ ਕਿ ਇਹ ਲਾਂਚ ਯਾਦਗਾਰ ਹੋਣ ਵਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News