ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਦਾ ਦੈਵਿਕ ਪੋਸਟਰ ਲਾਂਚ
Friday, Mar 31, 2023 - 04:15 PM (IST)
ਮੁੰਬਈ (ਬਿਊਰੋ) - ਰੋਸ਼ਨੀ ਦੀ ਜਗਮਗਾਹਟ ਤੇ ਮੰਤਰਾਂ ਦੀ ਗੂੰਜ ਨਾਲ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੇ ਰਾਮ ਨੌਮੀ ਦੇ ਸ਼ੁਭ ਮੌਕੇ ’ਤੇ ਫ਼ਿਲਮ ਦਾ ਸ਼ਾਨਦਾਰ ਪੋਸਟਰ ਰਿਲੀਜ਼ ਕੀਤਾ। ਪੋਸਟਰ ’ਚ ਪ੍ਰਭਾਸ ਨੂੰ ਰਾਘਵ ਦੇ ਰੂਪ ’ਚ, ਕ੍ਰਿਤੀ ਸੈਨਨ ਨੂੰ ਜਾਨਕੀ ਦੇ ਰੂਪ ’ਚ, ਸੰਨੀ ਸਿੰਘ ਨੂੰ ਸ਼ੇਸ਼ ਦੇ ਰੂਪ ’ਚ ਤੇ ਦੇਵਦੱਤ ਨਾਗੇ ਨੂੰ ਬਜਰੰਗ ਦੇ ਰੂਪ ’ਚ ਦਿਖਾਇਆ ਗਿਆ ਹੈ। ਫ਼ਿਲਮ ’ਚ ਭਗਵਾਨ ਸ਼੍ਰੀ ਰਾਮ ਦੇ ਗੁਣਾਂ ਨੂੰ ਦਰਸਾਇਆ ਗਿਆ ਹੈ ਤੇ ਇਹ ਫ਼ਿਲਮ ਧਰਮ, ਹਿੰਮਤ ਤੇ ਬਲੀਦਾਨ ’ਤੇ ਜ਼ੋਰ ਦਿੰਦੀ ਹੈ, ਜੋ ਪੋਸਟਰ ’ਚ ਦਿਖਾਇਆ ਗਿਆ ਹੈ।
ਜਿਵੇਂ ਕਿ ਰਾਮ ਨੌਮੀ ਭਗਵਾਨ ਸ਼੍ਰੀ ਰਾਮ ਦੇ ਜਨਮਦਿਨ ਤੇ ਚੰਗਿਆਈ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਮਨਾਈ ਜਾਂਦੀ ਹੈ, ਨਿਰਮਾਤਾਵਾਂ ਨੇ ਬ੍ਰਹਮਤਾ ਦਾ ਇਕ ਮਹੱਤਵਪੂਰਨ ਪ੍ਰਤੀਕ ਪੇਸ਼ ਕੀਤਾ ਹੈ, ਜੋ ਅਧਰਮ ’ਤੇ ਧਰਮ ਦੀ ਜਿੱਤ ਦੀ ਸਥਾਪਨਾ ਨੂੰ ਦਰਸਾਉਂਦਾ ਹੈ। ਭਾਰਤੀ ਮਹਾਂਕਾਵਿ ਰਾਮਾਇਣ ‘ਆਦਿਪੁਰਸ਼’ 16 ਜੂਨ ਨੂੰ ਆਈ. ਮੈਕਸ ’ਤੇ 3ਡੀ ’ਚ ਵੱਡੇ ਪਰਦੇ ’ਤੇ ਰਿਲੀਜ਼ ਕੀਤੀ ਜਾਵੇਗੀ। ‘ਆਦਿਪੁਰਸ਼’ ਓਮ ਰਾਉਤ ਦੁਆਰਾ ਨਿਰਦੇਸ਼ਿਤ, ਟੀ-ਸੀਰੀਜ਼, ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ ਤੇ ਰੇਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਦੁਆਰਾ ਨਿਰਮਿਤ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।