‘ਆਦਿਪੁਰਸ਼’ ਦੇ ਪੋਸਟਰ ਨੇ ਜਗਾਈ ‘ਸ਼ਰਧਾ ਭਾਵਨਾ’

Sunday, Apr 02, 2023 - 10:36 AM (IST)

‘ਆਦਿਪੁਰਸ਼’ ਦੇ ਪੋਸਟਰ ਨੇ ਜਗਾਈ ‘ਸ਼ਰਧਾ ਭਾਵਨਾ’

ਮੁੰਬਈ (ਵਿਸ਼ੇਸ਼)– 16 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੇ ਰਾਮਨੌਮੀ ਦੇ ਸ਼ੁੱਭ ਮੌਕੇ ’ਤੇ ਇਸ ਦਾ ਦੈਵਿਕ ਪੋਸਟਰ ਲਾਂਚ ਕੀਤਾ। ਪੋਸਟਰ ਲਾਂਚ ਕਰਨ ਦੇ ਕੁਝ ਹੀ ਘੰਟਿਆਂ ਅੰਦਰ ਪ੍ਰਸ਼ੰਸਕਾਂ ਨੇ ਸਾਰੇ ਪਲੇਟਫਾਰਮਾਂ ’ਤੇ ਪ੍ਰਸ਼ੰਸਾ ਦੀ ਵਾਛੜ ਕਰ ਦਿੱਤੀ।

ਪੋਸਟਰ ’ਚ ਪ੍ਰਭਾਸ ਨੂੰ ਰਾਮ, ਕ੍ਰਿਤੀ ਸੈਨਨ ਨੂੰ ਸੀਤਾ ਤੇ ਸੰਨੀ ਸਿੰਘ ਨੂੰ ਲਕਸ਼ਮਣ ਦੇ ਰੂਪ ’ਚ ਵਿਖਾਇਆ ਗਿਆ ਹੈ, ਜਦਕਿ ਦੇਵਦੱਤ ਨਾਗੇ ਬਜਰੰਗ ਦੇ ਰੂਪ ’ਚ ਉਨ੍ਹਾਂ ਨੂੰ ਨਮਨ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ

ਜਿਸ ਤਰ੍ਹਾਂ ਪੋਸਟਰ ਨੂੰ ਪ੍ਰਸ਼ੰਸਾ ਮਿਲ ਰਹੀ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੋਸਟਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਹੈ।

ਰਾਘਵ ਦੇ ਰੂਪ ’ਚ ਪ੍ਰਭਾਸ ਦੇ ਹਾਵ-ਭਾਵ ਪ੍ਰਭਾਵਸ਼ਾਲੀ ਵਿਖਾਏ ਗਏ ਹਨ। ਰੱਖਿਆ ਕਵਚ, ਰੁਦਰਾਕਸ਼ ਦੀ ਮਾਲਾ, ਧਨੁਸ਼-ਬਾਣ, ਤਿਲਕ-ਚੰਦਨ ਨਾਲ ਪ੍ਰਭਾਸ ਦੀ ਦਿੱਖ ਆਪਣੇ ਵੱਲ ਖਿੱਚਦੀ ਹੈ, ਜਦਕਿ ਸੀਤਾ ਦੇ ਰੂਪ ’ਚ ਕ੍ਰਿਤੀ ਸੈਨਨ ਦੀ ਦਿੱਖ ਤੇ ਹਾਵ-ਭਾਵ ’ਚ ਠਹਿਰਾਅ ਵਿਖਾਇਆ ਗਿਆ ਹੈ, ਜੋ ਕਾਬਿਲ-ਏ-ਤਾਰੀਫ਼ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News