ਆਲੀਆ ਤੋਂ ਦੀਪਿਕਾ ਤੱਕ ਫ਼ਿਲਮੀ ਅਦਾਕਾਰਾਂ ਦਾ 'ਮੇਲ ਲੁੱਕ' ਵਾਇਰਲ, ਤਸਵੀਰਾਂ ਵੇਖ ਲੱਗੇਗਾ ਝਟਕਾ

06/26/2020 10:25:31 AM

ਜਲੰਧਰ (ਬਿਊਰੋ) —  ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਬਾਲੀਵੁੱਡ ਅਦਾਕਾਰਾਂ ਦਾ ਮੇਲ ਲੁੱਕ ਕਾਫ਼ੀ ਵਾਇਰਲ ਹੋ ਰਿਹਾ ਹੈ। ਫ਼ਿਲਮੀ ਹਸਤੀਆਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਤਸਵੀਰਾਂ 'ਤੇ ਲਗਾਤਾਰ ਕੁਮੈਂਟਸ ਕਰ ਰਹੇ ਹਨ। ਬਾਲੀਵੁੱਡ ਦੀਪਿਕਾ ਪਾਦੂਕੋਣ ਜਿੱਥੇ ਦਾੜ੍ਹੀ ਮੁੱਛ 'ਚ ਨਜ਼ਰ ਆ ਰਹੀ ਹੈ, ਉੱਥੇ ਸੋਨਮ ਕਪੂਰ ਦਾ ਮੇਲ ਵਰਜਨ ਕਾਫ਼ੀ ਕਿਊਟ ਹੈ। ਆਓ ਚੱਲੋ ਤੁਹਾਨੂੰ ਦਿਖਾਉਂਦੇ ਹਾਂ ਕੁਝ ਅਜਿਹੀਆਂ ਹੀ ਤਸਵੀਰਾਂ -
ਪ੍ਰਿਯੰਕਾ ਚੋਪੜਾ ਦਾ ਲੁੱਕ ਕਾਫੀ ਟਫ ਹੈ। ਦਾੜ੍ਹੀ ਮੁੱਛ ਨਾਲ ਉਨ੍ਹਾਂ ਦਾ ਹੇਅਰ ਕੱਟ ਉਨ੍ਹਾਂ ਨੂੰ ਮੇਲ ਲੁੱਕ ਦੇ ਰਿਹਾ ਹੈ। ਇਸ ਤਸਵੀਰ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਇੱਕ ਵਾਰ ਹੈਰਾਨ ਜ਼ਰੂਰ ਹੋਣਗੇ।
PunjabKesari
ਆਲੀਆ ਭੱਟ ਆਪਣਾ ਜੇ ਮੇਲ ਲੁੱਕ ਦੇਖਣ ਤਾਂ ਉਹ ਖੁਦ ਹੈਰਾਨ ਹੋ ਜਾਣਗੇ। ਇਹ ਤਸਵੀਰ ਆਲੀਆ ਦੇ ਚਿਹਰੇ ਨਾਲ ਮਿਲਦੀ ਜੁਲਦੀ ਹੈ। ਇਸ ਤੋਂ ਪਹਿਲਾਂ ਆਲੀਆ ਦੇ ਬੁਢਾਪੇ ਵਾਲੀ ਤਸਵੀਰ ਵੀ ਕਾਫ਼ੀ ਵਾਇਰਲ ਹੋਈ ਸੀ।
PunjabKesari
ਐਸ਼ਵਰਿਆ ਰਾਏ ਬੱਚਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਐਸ਼ਵਰਿਆ ਛੋਟੇ ਵਾਲਾਂ ਅਤੇ ਦਾੜ੍ਹੀ ਮੁੱਛ ਨਾਲ ਕਾਫ਼ੀ ਕਿਊਟ ਨਜ਼ਰ ਆ ਰਹੀ ਹੈ।
PunjabKesari
ਦੀਪਿਕਾ ਪਾਦੂਕੋਣ ਦਾੜ੍ਹੀ ਮੁੱਛ ਅਤੇ ਮਿਲਟਰੀ ਕੱਟ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਉਨ੍ਹਾਂ ਦਾ ਮੇਲ ਲੁੱਕ ਉਨ੍ਹਾਂ ਨਾਲ ਕਾਫ਼ੀ ਮਿਲਦਾ ਜੁਲਦਾ ਹੈ।
PunjabKesari
ਸ਼ਰਧਾ ਕਪੂਰ ਨੂੰ ਤਾਂ ਇਸ ਤਸਵੀਰ 'ਚ ਪਛਾਣਨਾ ਵੀ ਮੁਸ਼ਕਿਲ ਹੈ। ਹਾਲਾਂਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫ਼ੀ ਪਸੰਦ ਆ ਰਹੀ ਹੈ।
PunjabKesari


sunita

Content Editor

Related News