ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest ਵੀਡੀਓ ਵੇਖ ਫੈਨਜ਼ ਹੋਏ ਹੈਰਾਨ
Monday, Sep 15, 2025 - 11:34 AM (IST)

ਐਂਟਰਟੇਨਮੈਂਟ ਡੈਸਕ- 90 ਦੇ ਦਹਾਕੇ ਦੀ ਮਸ਼ਹੂਰ ਫ਼ਿਲਮ ‘ਮੋਹਰਾ’ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰਾ ਮੁਕਾਮ ਬਣਾਉਣ ਵਾਲੀ ਅਦਾਕਾਰਾ ਪੂਨਮ ਝਾਵਰ ਇੱਕ ਵਾਰ ਫਿਰ ਚਰਚਾ 'ਚ ਹੈ। ਸੁਨੀਲ ਸ਼ੈੱਟੀ ਦੀ ਪਤਨੀ ਦੇ ਰੂਪ 'ਚ ਉਹਨਾਂ ਦੀ ਸਾਦਗੀ ਭਰੀ ਅਦਾਕਾਰੀ ਅਤੇ ਸੁਪਰਹਿੱਟ ਗੀਤ ‘ਨਾ ਕਜਰੇ ਕੀ ਧਾਰ, ਨਾ ਮੋਤੀਆਂ ਕੇ ਹਾਰ’ ਨੇ ਉਨ੍ਹਾਂ ਨੂੰ ਤੁਰੰਤ ਸਟਾਰਡਮ ਦੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ ਸੀ। ਸਾਦਗੀ ਅਤੇ ਭਾਰਤੀ ਲੁੱਕ ਨੇ ਉਹਨਾਂ ਨੂੰ ਉਸ ਦੌਰ ਦੀਆਂ ਚਰਚਿਤ ਹਸਤੀਆਂ ਵਿੱਚ ਸ਼ਾਮਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਵਿਅਕਤੀ ਦੇ ਕਤਲ ਨਾਲ ਪਸੀਜਿਆ ਟਰੰਪ ਦਾ ਦਿਲ, ਕਿਹਾ- 'ਨਹੀਂ ਬਖਸ਼ਾਂਗੇ...'
ਹਾਲ ਹੀ ਵਿੱਚ ਪੂਨਮ ਝਾਵਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਸਾੜੀ ਪਹਿਨੇ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਪਰ ਫੈਨਜ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਛਾਨਣਾ ਹੁਣ ਮੁਸ਼ਕਲ ਹੋ ਗਿਆ ਹੈ। ਕਾਸਮੈਟਿਕ ਸਰਜਰੀ ਅਤੇ ਬੋਲਡ ਅੰਦਾਜ਼ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਫਿਲਮ ਵਿਚ ਸਾਦਗੀ ਭਰੀ ਇਮੇਜ ਵਿਚ ਦਿਖਣ ਅਦਾਕਾਰਾ ਹੁਣ ਕਾਫੀ ਜ਼ਿਆਦਾ ਬੋਲਡ ਹੋ ਗਈ ਹੈ। ਹੁਣ ਉਹ ਕਾਫੀ ਮਾਡਰਨ ਤੇ ਗਲੈਮਰਜ਼ ਹੋ ਗਈ ਹੈ।
‘ਮੋਹਰਾ’ ਤੋਂ ਬਾਅਦ ਪੂਨਮ ਨੇ ‘ਦੀਵਾਨਾ ਹਾਂ ਮੈਂ ਤੇਰਾ’, ‘ਆਂਚ’, ‘ਦਿ ਬਲੈਕ ਐਂਡ ਵਾਈਟ ਫੈਕਟ’, ‘ਓ ਮਾਈ ਗਾਡ’ ਅਤੇ ‘ਆਰ...ਰਾਜਕੁਮਾਰ’ ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ, ਪਰ ਕੋਈ ਵੀ ਫ਼ਿਲਮ ਉਹਨਾਂ ਨੂੰ ਖ਼ਾਸ ਪਛਾਣ ਨਾ ਦਿਵਾ ਸਕੀ। 2013 ਦੀ ਫ਼ਿਲਮ ‘ਆਰ...ਰਾਜਕੁਮਾਰ’ ਉਨ੍ਹਾਂ ਦੀ ਆਖ਼ਰੀ ਫ਼ਿਲਮ ਸਾਬਤ ਹੋਈ।
ਇਹ ਵੀ ਪੜ੍ਹੋ: ਕੈਬਨਿਟ 'ਚ 'AI ਮੰਤਰੀ' ਦੀ ਐਂਟਰੀ, ਸਰਕਾਰ ਨੂੰ ਭ੍ਰਿਸ਼ਟਾਚਾਰ ਨਾਲ ਲੜਨ 'ਚ ਕਰੇਗੀ ਮਦਦ
ਅੱਜ ਪੂਨਮ ਝਾਵਰ ਪੂਰੀ ਤਰ੍ਹਾਂ ਫ਼ਿਲਮਾਂ ਤੋਂ ਦੂਰ ਹੈ ਅਤੇ ਸਿਰਫ਼ ਕਦੇ-ਕਦੇ ਹੀ ਸੋਸ਼ਲ ਮੀਡੀਆ 'ਤੇ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਲੁੱਕ, ਭਾਰ ਅਤੇ ਸਟਾਈਲ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ। ਭਾਵੇਂ ਕਰੀਅਰ ਛੋਟਾ ਰਿਹਾ, ਪਰ ‘ਨਾ ਕਜਰੇ ਕੀ ਧਾਰ’ ਵਾਲਾ ਗੀਤ ਅਤੇ ਉਨ੍ਹਾਂ ਦੀ ਸਾਦਗੀ ਦਰਸ਼ਕਾਂ ਦੇ ਦਿਲਾਂ 'ਚ ਅੱਜ ਵੀ ਜਿਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8