ਪਤੀ ਆਨੰਦ ਨਾਲ ਲੰਚ ਦਾ ਆਨੰਦ ਲੈਂਦੀ ਨਜ਼ਰ ਆਈ ਅਦਕਾਰਾ ਸੋਨਮ ਕਪੂਰ

Friday, Jun 03, 2022 - 04:12 PM (IST)

ਪਤੀ ਆਨੰਦ ਨਾਲ ਲੰਚ ਦਾ ਆਨੰਦ ਲੈਂਦੀ ਨਜ਼ਰ ਆਈ ਅਦਕਾਰਾ ਸੋਨਮ ਕਪੂਰ

ਮੁੰਬਈ: ਅਦਕਾਰਾ ਸੋਨਮ ਕਪੂਰ ਬਹੁਤ ਜਲਦੀ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨੀਂ ਦਿਨੀਂ ਪ੍ਰੈਗਨੈਂਸੀ ਟਾਈਮ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਅਦਾਕਾਰਾ ਸੋਸ਼ਲ ਮੀਡੀਆ ’ਤੇ ਐਕਟਿਵ ਨਜ਼ਰ ਆ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ’ਚ ਪਤੀ ਆਨੰਦ ਆਹੁਜਾ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ: ਅਮਿਤਾਭ-ਜਯਾ ਦੇ ਵਿਆਹ ਨੂੰ 49 ਸਾਲ ਪੂਰੇ, ਵਰ੍ਹੇਗੰਢ 'ਤੇ 'ਮਿਸਟਰ ਬੱਚਨ' ਨੇ ਸਾਂਝੀ ਕੀਤੀ ਵਿਆਹ ਦੀ ਤਸਵੀਰ

ਜੋ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ। ਤਸਵੀਰਾਂ ਤੋਂ ਇਲਾਵਾ ਇਨ੍ਹਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।ਤਸਵੀਰਾਂ ਅਤੇ ਵੀਡੀਓ ’ਚ ਸੋਨਮ ਨਿਯੋਨ ਡਰੈੱਸ ’ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ ਅਤੇ ਲੋ ਬਨ ਨੇ ਅਦਾਕਾਰਾ ਦੀ ਲੁੱਕ ਨੂੰ ਪੂਰਾ ਕੀਤਾ ਹੈ। ਅਦਾਕਾਰਾ ਪਤੀ ਆਨੰਦ ਦੇ ਨਾਲ ਲੰਚ ਕਰਦੀ ਦਿਖਾਈ ਦੇ ਰਹੀ ਹੈ। ਦੋਵੇਂ ਕਾਫ਼ੀ ਮਸਤੀ ਕਰ ਰਹੇ ਹਨ।

PunjabKesari

ਇਕ ਤਸਵੀਰ ’ਚ ਅਦਾਕਾਰਾ ਬੇਬੀ ਬੰਪ ’ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ ਅਤੇ ਸੈਲਫ਼ੀ ਲੈ ਰਹੀ ਹੈ। ਪ੍ਰਸ਼ੰਸਕ ਇਹ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਬੱਚਨ ਨੂੰ ਸਟਾਈਲ ਬਦਲਣ ਦੀ ਮਿਲੀ ਸਲਾਹ, ਲੋਕਾਂ ਨੇ ਤਸਵੀਰਾਂ ’ਤੇ ਦਿੱਤੀ ਪ੍ਰਤੀਕਿਰਿਆ

ਦੱਸ ਦੇਈਏ ਸੋਨਮ ਨੇ 21 ਮਾਰਚ ਨੂੰ ਆਨੰਦ ਆਹੂਜਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਪ੍ਰੈਗਨੈਂਸੀ ਦੀ ਖੁਸ਼ਖ਼ਬਰੀ ਦੇ ਰਹੀ ਹੈ। ਸੋਨਮ ਨੇ 2018 ’ਚ ਆਨੰਦ ਨਾਲ ਵਿਆਹ ਕੀਤਾ ਸੀ। ਸੋਨਮ ਵਿਆਹ ਦੇ 4 ਸਾਲ ਬਾਅਦ ਮਾਂ ਬਣਨ ਵਾਲੀ ਹੈ। ਪ੍ਰਸ਼ੰਸਕ ਇਨਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari


author

Anuradha

Content Editor

Related News