ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ

Thursday, Jun 13, 2024 - 12:52 PM (IST)

ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ

ਮੁੰਬਈ- ਬਾਲੀਵੁੱਡ ਇੰਡਸਟਰੀ ਦੀ 'ਦਬੰਗ ਗਰਲ' ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ 23 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ। ਇਸ ਦੌਰਾਨ ਜੋੜੇ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇੰਨਾ ਹੀ ਨਹੀਂ ਇਸ ਵਿਆਹ ਦੇ ਸੱਦੇ ਦਾ ਇੱਕ ਆਡੀਓ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਮਹਿਮਾਨਾਂ ਨੂੰ ਬੁਲਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- IND VS PAK ਮੈਚ ਦੌਰਾਨ ਗੁੱਸੇ 'ਚ 'ਲਾਲ' ਹੋਈ ਅਨੁਸ਼ਕਾ ਸ਼ਰਮਾ ਦਾ ਵੀਡੀਓ ਹੋਇਆ ਵਾਇਰਲ
ਕਾਰਡ ਨੂੰ ਕੀਤਾ ਗਿਆ ਮੈਗਜ਼ੀਨ ਕਵਰ ਵਾਂਗ ਡਿਜ਼ਾਇਨ 
ਵਾਇਰਲ ਹੋਈ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਜੋੜੇ ਦੇ ਵਿਆਹ ਦੇ ਸੱਦਾ ਪੱਤਰ ਨੂੰ ਮੈਗਜ਼ੀਨ ਦੇ ਕਵਰ ਵਾਂਗ ਡਿਜ਼ਾਈਨ ਕੀਤਾ ਗਿਆ ਹੈ, ਜਿਸ 'ਚ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਇਕ-ਦੂਜੇ ਨਾਲ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਹ ਤਸਵੀਰ ਉਨ੍ਹਾਂ ਦੇ ਛੁੱਟੀਆਂ ਦੀ ਹੈ। ਇਸ ਸੱਦੇ ਪੱਤਰ 'ਚ ਲਿਖਿਆ ਹੈ, ''ਅਸੀਂ ਇਸ ਨੂੰ ਅਧਿਕਾਰਤ ਕਰ ਰਹੇ ਹਾਂ। ਅਫਵਾਹਾਂ ਸੱਚੀਆਂ ਹਨ। 

ਇਹ ਖ਼ਬਰ ਵੀ ਪੜ੍ਹੋ- BORDER 2: 27 ਸਾਲ ਬਾਅਦ ਫਿਰ ਫੌਜੀ ਬਣਨਗੇ ਸੰਨੀ ਦਿਓਲ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਇਸ ਤੋਂ ਇਲਾਵਾ ਇੱਕ ਆਡੀਓ ਵੀ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਜਾ ਰਿਹਾ ਹੈ, “ਸਾਡੇ ਸਾਰੇ ਪ੍ਰੇਮੀਆਂ ਅਤੇ ਜਾਸੂਸ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਨਮਸਤੇ।  ਅਸੀਂ ਪਿਛਲੇ 7 ਸਾਲਾਂ ਤੋਂ ਇਕੱਠੇ ਹਾਂ, ਸਾਡੇ ਪਿਆਰ, ਖੁਸ਼ੀ ਅਤੇ ਬਹੁਤ ਸਾਰੇ ਸਾਹਸ ਨੇ ਸਾਨੂੰ ਇਸ ਪਲ ਤੱਕ ਪਹੁੰਚਾਇਆ ਹੈ। ਇਹ ਉਹ ਪਲ ਜਦੋਂ ਅਸੀਂ ਪ੍ਰੇਮਿਕਾ ਅਤੇ ਬੁਆਏਫ੍ਰੈਂਡ ਤੋਂ ਪਤੀ-ਪਤਨੀ 'ਚ ਬਦਲ ਰਹੇ ਹਾਂ। ਅੰਤ 'ਚ ਇਹ ਜਸ਼ਨ ਤੁਹਾਡੇ ਬਿਨਾਂ ਪੂਰਾ ਨਹੀਂ ਹੋਵੇਗਾ। ਇਸ ਲਈ, ਤੁਸੀਂ ਜੋ ਵੀ ਕਰ ਰਹੇ ਹੋ, 23 ਜੂਨ ਨੂੰ ਛੱਡ ਦਿਓ ਅਤੇ ਸਾਡੇ ਨਾਲ ਪਾਰਟੀ ਕਰੋ। ਉੱਥੇ ਮਿਲੋ।"ਜਦੋਂ ਤੋਂ ਵਿਆਹ ਦਾ ਇਹ ਕਾਰਡ ਵਾਇਰਲ ਹੋ ਰਿਹਾ ਹੈ, ਜ਼ਹੀਰ ਅਤੇ ਸੋਨਾਕਸ਼ੀ ਨੇ ਵੱਲੋਂ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News