ਸੋਨਾਕਸ਼ੀ-ਜ਼ਹੀਰ ਦੀ ਵਿਆਹੁਤਾ ਜ਼ਿੰਦਗੀ ਨੂੰ ਲੱਗਣ ਵਾਲਾ ਗ੍ਰਹਿਣ

Thursday, Oct 24, 2024 - 01:57 PM (IST)

ਸੋਨਾਕਸ਼ੀ-ਜ਼ਹੀਰ ਦੀ ਵਿਆਹੁਤਾ ਜ਼ਿੰਦਗੀ ਨੂੰ ਲੱਗਣ ਵਾਲਾ ਗ੍ਰਹਿਣ

ਮੁੰਬਈ (ਬਿਊਰੋ) - ਇੱਕ ਜੋਤਸ਼ੀ ਵੱਲੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਨੂੰ ਲੈ ਕੇ ਅਜੀਬੋ ਗ਼ਰੀਬ ਭਵਿੱਖਬਾਣੀ ਕੀਤੀ ਗਈ ਹੈ। ਸੋਨਾਕਸ਼ੀ ਇੱਕ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਅਤੇ ਅਨੁਭਵੀ ਅਭਿਨੇਤਾ ਸ਼ਤਰੂਘਨ ਸਿਨਹਾ ਦੀ ਇਕਲੌਤੀ ਧੀ ਹੈ। ਸੋਨਾਕਸ਼ੀ ਸਿਨਹਾ ਨੇ 23 ਜੂਨ 2024 ਨੂੰ ਐਕਟਰ ਜ਼ਹੀਰ ਇਕਬਾਲ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਕਈ ਲੋਕਾਂ ਨੂੰ ਅਦਾਕਾਰਾ ਦਾ ਮੁਸਲਿਮ ਅਦਾਕਾਰ ਨਾਲ ਵਿਆਹ ਕਰਨਾ ਪਸੰਦ ਨਹੀਂ ਆਇਆ। ਇਸ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਕੀਤਾ ਗਿਆ ਪਰ ਸੋਨਾਕਸ਼ੀ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਜ਼ਹੀਰ ਇਕਬਾਲ ਨਾਲ ਵਿਆਹ ਕਰਵਾਇਆ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਜੋਤਸ਼ੀ ਸੋਨਾਕਸ਼ੀ ਬਾਰੇ ਭਵਿੱਖਬਾਣੀ ਕਰ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ

ਜੋਤਸ਼ੀ ਸੁਸ਼ੀਲ ਕੁਮਾਰ ਸਿੰਘ ਇੱਕ ਪੋਡਕਾਸਟ ਦੌਰਾਨ ਸੋਨਾਕਸ਼ੀ ਅਤੇ ਉਸ ਦੀ ਵਿਆਹੁਤਾ ਜ਼ਿੰਦਗੀ ਬਾਰੇ ਭਵਿੱਖਬਾਣੀ ਕਰਦੇ ਨਜ਼ਰ ਆ ਰਹੇ ਹਨ। ਉਸ ਨੇ ਪੋਡਕਾਸਟ ਦੌਰਾਨ ਇਹ ਤੱਕ ਕਹਿ ਦਿੱਤਾ ਕਿ ਸੋਨਾਕਸ਼ੀ ਦੀ ਕੁੰਡਲੀ 'ਚ ਇਹ ਵਿਆਹ 2 ਸਾਲ ਤੋਂ ਵੱਧ ਨਹੀਂ ਚੱਲ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ -  ਸਲਮਾਨ ਤੋਂ 5 ਕਰੋੜ ਦੀ ਫਿਰੌਤੀ ਮੰਗਣ ਵਾਲਾ ਨਿਕਲਿਆ ਸਬਜ਼ੀ ਵੇਚਣ ਵਾਲਾ

ਪੋਡਕਾਸਟ ਦੌਰਾਨ ਜੋਤਸ਼ੀ ਨੇ ਕਿਹਾ ਕਿ ਸੋਨਾਕਸ਼ੀ ਦਾ ਮੱਥਾ ਕਾਫ਼ੀ ਵੱਡਾ ਹੈ। ਅਜਿਹੇ ਮੱਥੇ ਨਾਲ ਵਿਆਹੁਤਾ ਖ਼ੁਸ਼ਹਾਲੀ ਨਹੀਂ ਮਿਲਦੀ। ਜ਼ਹੀਰ ਇਕਬਾਲ ਦੀਆਂ ਅੱਖਾਂ ਵੀ ਕਾਫ਼ੀ ਅਲੱਗ ਹਨ। ਮੈਨੂੰ ਸੋਨਾਕਸ਼ੀ ਦੀ ਜਨਮ ਤਰੀਕ ਬਾਰੇ ਜੋ ਪਤਾ ਹੈ, ਉਸ ਮੁਤਾਬਿਕ ਉਨ੍ਹਾਂ ਦੇ ਵਿਆਹ ਤੋਂ ਬਾਅਦ ਦੋਵਾਂ ਦਾ ਇੱਕ ਬੱਚਾ ਹੋਵੇਗਾ। ਭਵਿੱਖ 'ਚ ਉਨ੍ਹਾਂ ਦੇ ਵਿਆਹ 'ਚ ਕਾਫ਼ੀ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ। ਇਹ ਵਿਆਹ ਜ਼ਿਆਦਾ ਸਮੇਂ ਤੱਕ ਚੱਲਦਾ ਨਜ਼ਰ ਆ ਰਿਹਾ ਹੈ। ਇਹ ਜ਼ਿਆਦਾ ਤੋਂ ਜ਼ਿਆਦਾ 2 ਸਾਲ ਟਿਕੇਗਾ। ਸੋਨਾਕਸ਼ੀ ਦੇ ਫੈਨ ਇਸ ਜੋਤਸ਼ੀ ਨੂੰ ਕਾਫ਼ੀ ਟ੍ਰੋਲ ਕਰ ਰਹੇ ਹਨ।  ਇੱਕ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਉਹ ਇਹ ਵੀਡੀਓ ਸੇਵ ਕਰਕੇ ਰੱਖੇਗਾ ਤੇ 2 ਸਾਲ ਬਾਅਦ ਤੁਹਾਨੂੰ ਇਸ ਬਾਰੇ ਪੁੱਛੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News