ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਨਾਲ ਹੋਇਆ ਸੰਪਰਕ, ਮੁਸ਼ਕਿਲਾਂ ਤੋਂ ਬਾਅਦ ਭਾਰਤ ਪਰਤ ਰਹੀ ਅਦਾਕਾਰਾ

10/08/2023 11:34:08 AM

ਮੁੰਬਈ (ਬਿਊਰੋ)– ਇਜ਼ਰਾਈਲ ਤੇ ਫਲਸਤੀਨ ਵਿਚਕਾਰ ਸ਼ਨੀਵਾਰ ਤੋਂ ਜੰਗ ਜਾਰੀ ਹੈ। ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਇਜ਼ਰਾਈਲ ’ਚ ਫਸ ਗਈ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਕਾਫ਼ੀ ਚਿੰਤਤ ਸਨ ਤੇ ਨੁਸਰਤ ਦੇ ਸਹੀ-ਸਲਾਮਤ ਦੇਸ਼ ਪਰਤਣ ਦੀ ਦੁਆ ਕਰ ਰਹੇ ਸਨ ਪਰ ਹੁਣ ਅਦਾਕਾਰਾ ਬਾਰੇ ਇਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ।

ਭਾਰਤ ਪਰਤ ਰਹੀ ਨੁਸਰਤ ਭਰੂਚਾ
ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਨਾਲ ਸੰਪਰਕ ਕੀਤਾ ਗਿਆ ਹੈ। ਅਦਾਕਾਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹ ਇਜ਼ਰਾਈਲ ਤੋਂ ਬਾਹਰ ਨਿਕਲਣ ਲਈ ਹਵਾਈ ਅੱਡੇ ਦੇ ਖ਼ੇਤਰ ’ਚ ਪਹੁੰਚ ਗਈ ਹੈ। ਅਦਾਕਾਰਾ ਜਲਦ ਹੀ ਫਲਾਈਟ ਰਾਹੀਂ ਇਜ਼ਰਾਈਲ ਛੱਡ ਕੇ ਆਪਣੇ ਦੇਸ਼ ਪਰਤ ਜਾਵੇਗੀ। ਨੁਸਰਤ ਦੇ ਪਰਿਵਾਰ, ਪ੍ਰਸ਼ੰਸਕਾਂ ਤੇ ਪੂਰੇ ਦੇਸ਼ ਲਈ ਇਹ ਰਾਹਤ ਦੀ ਖ਼ਬਰ ਹੈ। ਹਰ ਕੋਈ ਨੁਸਰਤ ਦੇ ਸੁਰੱਖਿਅਤ ਆਪਣੇ ਦੇਸ਼ ਪਰਤਣ ਦੀ ਉਡੀਕ ਕਰ ਰਿਹਾ ਹੈ।

ਨੁਸਰਤ ਭਰੂਚਾ ਦੀ ਟੀਮ ਨੇ ਕਿਹਾ, ‘‘ਆਖਿਰਕਾਰ ਅਸੀਂ ਨੁਸਰਤ ਭਰੂਚਾ ਨਾਲ ਸੰਪਰਕ ਕੀਤਾ ਹੈ। ਦੂਤਘਰ ਦੀ ਮਦਦ ਨਾਲ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਉਹ ਸੁਰੱਖਿਅਤ ਹੈ ਤੇ ਭਾਰਤ ਪਰਤ ਰਹੀ ਹੈ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

ਇਜ਼ਰਾਈਲ ’ਚ ਕਿਵੇਂ ਫਸੀ ਨੁਸਰਤ?
ਦੱਸ ਦੇਈਏ ਕਿ ਨੁਸਰਤ ਭਰੂਚਾ ਹੈਫਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਹਿੱਸਾ ਬਣਨ ਲਈ ਇਜ਼ਰਾਈਲ ਗਈ ਸੀ ਪਰ ਇਸੇ ਦੌਰਾਨ ਉਥੇ ਜੰਗ ਸ਼ੁਰੂ ਹੋ ਗਈ ਤੇ ਨੁਸਰਤ ਉਥੇ ਹੀ ਫਸ ਗਈ। ਅਦਾਕਾਰਾ ਦੀ ਟੀਮ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ।

ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਟੀਮ ਨੇ ਕਿਹਾ ਸੀ ਕਿ ਅਦਾਕਾਰਾ ਬੇਸਮੈਂਟ ’ਚ ਹੈ ਤੇ ਸੁਰੱਖਿਅਤ ਹੈ ਪਰ ਚਿੰਤਾ ਉਦੋਂ ਵੱਧ ਗਈ ਜਦੋਂ ਨੁਸਰਤ ਨਾਲ ਇਸ ਗੱਲਬਾਤ ਤੋਂ ਬਾਅਦ ਉਸ ਦੀ ਟੀਮ ਦਾ ਸੰਪਰਕ ਟੁੱਟ ਗਿਆ। ਉਨ੍ਹਾਂ ਦੀ ਟੀਮ ਨੇ ਕਿਹਾ ਸੀ, ‘‘ਅਸੀਂ ਸੰਪਰਕ ਨਹੀਂ ਕਰ ਪਾ ਰਹੇ ਹਾਂ। ਅਸੀਂ ਨੁਸਰਤ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਸਿਹਤਮੰਦ ਤੇ ਸੁਰੱਖਿਅਤ ਵਾਪਸ ਆਵੇਗੀ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਨੁਸਰਤ ਸੁਰੱਖਿਅਤ ਹਵਾਈ ਅੱਡੇ ’ਤੇ ਪਹੁੰਚ ਗਈ ਹੈ। ਜਲਦ ਹੀ ਉਹ ਯੁੱਧ ਖ਼ੇਤਰ ਤੋਂ ਬਾਹਰ ਨਿਕਲਣ ਲਈ ਇਕ ਫਲਾਈਟ ’ਚ ਸਵਾਰ ਹੋਵੇਗੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News