ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਦਾ ਹੋਇਆ ''ਬੇਬੀ ਸ਼ਾਵਰ'', ਪਤੀ ਤੇ ਪੁੱਤਰ ਨਾਲ ਦਿੱਤੇ ਖ਼ੂਬਸੂਰਤ ਪੋਜ਼

Monday, Jul 31, 2023 - 01:33 PM (IST)

ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਦਾ ਹੋਇਆ ''ਬੇਬੀ ਸ਼ਾਵਰ'', ਪਤੀ ਤੇ ਪੁੱਤਰ ਨਾਲ ਦਿੱਤੇ ਖ਼ੂਬਸੂਰਤ ਪੋਜ਼

ਜਲੰਧਰ (ਬਿਊਰੋ) : ਪ੍ਰਸਿੱਧ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੀ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ 'ਚੋਂ ਇੱਕ ਹੈ। ਦੋਵੇਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜਲਦ ਹੀ ਆਪਣੇ ਘਰ ਨੰਨ੍ਹੇ ਮਹਿਮਾਨ ਦਾ ਸਵਾਗਤ ਕਰਨ ਵਾਲੇ ਹਨ।

ਹਾਲ ਹੀ 'ਚ ਮਾਨਸੀ ਸ਼ਰਮਾ ਨੇ ਆਪਣੇ ਸੋਸਲ ਮੀਡੀਆ ਅਕਾਊਂਟ 'ਤੇ 'ਬੇਬੀ ਸ਼ਾਵਰ' ਦੀਆਂ ਕੁਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਮਾਨਸੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਮਾਨਸੀ ਸ਼ਰਮਾ ਪਤੀ ਯੁਵਰਾਜ ਹੰਸ ਤੇ ਵਾਡਲੇ ਪੁੱਤਰ ਰਿਦਾਨ ਹੰਸ ਨਾਲ 'ਬੇਬੀ ਬੰਪ' ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਮਾਨਸੀ ਦਾ ਪੁੱਤਰ ਮੰਮੀ ਦੇ ਬੇਬੀ ਬੰਪ 'ਤੇ ਕਿੱਸ ਕਰਦਾ ਨਜ਼ਰ ਆ ਰਿਹਾ ਹੈ। 

PunjabKesari

ਦੱਸ ਦਈਏ ਕਿ ਅਦਾਕਾਰਾ ਮਾਨਸੀ ਸ਼ਰਮਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਬਹੁਤ ਪਿਆਰੀ ਕੈਪਸ਼ਨ ਲਿਖਿਆ ਹੈ, ''ਸੱਤ ਸਾਲ ਪਹਿਲਾਂ, ਜਦੋਂ ਅਸੀਂ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ❤️🧿… ਲੋਕਾਂ ਨੂੰ ਸਾਡੇ ਰਿਸ਼ਤੇ ਬਾਰੇ ਯਕੀਨ ਨਹੀਂ ਸੀ🧿🧿 ਲੋਕ ਕਹਿੰਦੇ ਸੀ ਇਹ ਨਹੀਂ ਚੱਲੇਗਾ 🙈 ਪਰ ਸਾਡੇ ਪਿਆਰ 'ਤੇ ਇੱਕ ਦੂਜੇ ਦੇ ਭਰੋਸੇ ਨੇ ਸਭ ਕੁਝ ਬਦਲ ਦਿੱਤਾ। ਅਸੀਂ ਪਾਗਲਾਂ ਵਾਂਗ ਇੱਕ-ਦੂਜੇ ਨਾਲ ਲੜਦੇ ਹਾਂ ਅਤੇ ਬਹਿਸ ਕਰਦੇ ਹਾਂ ਪਰ ਇਹ ਇਸ ਲਈ ਵੀ ਹੈ ਕਿਉਂਕਿ ਅਸੀਂ ਇੱਕ-ਦੂਜੇ ਨੂੰ ਪਾਗਲਾਂ ਵਾਂਗ ਪਿਆਰ ਕਰਦੇ ਹਾਂ।'' 

PunjabKesari

ਅੱਗੇ ਉਨ੍ਹਾਂ ਲਿਖਿਆ, ''ਅਸੀਂ ਆਪਣੇ ਰਿਸ਼ਤੇ ਦੇ ਚੌਥੇ ਪੜਾਅ 'ਤੇ ਹਾਂ.. ਬੁਆਏਫ੍ਰੈਂਡ ਗਰਲਫ੍ਰੈਂਡ, ਪਤੀ-ਪਤਨੀ, ਮੰਮੀ ਪਾਪਾ ਅਤੇ ਹੁਣ ਅਸੀਂ ਦੁਬਾਰਾ ਮਾਤਾ-ਪਿਤਾ ਬਣਨ ਜਾ ਰਹੇ ਹਾਂ 🧿@hredaanyuvraajhans69 ਜਲਦ ਹੀ ਇੱਕ ਬਿੱਗ ਬੀ ਬਣਨ ਜਾ ਰਿਹਾ ਹੈ 🧿🧿🧿🧿🧿🧿🏼 ਇਸ ਖ਼ੂਬਸੂਰਤ ਜ਼ਿੰਦਗੀ ਲਈ ਧੰਨਵਾਦ ਯੂਵੀ ਸਿੰਘ ਜੀ ਅਤੇ ਹਰ ਚੀਜ਼ ਲਈ ਬਾਬਾ ਜੀ ਦਾ ਧੰਨਵਾਦ।''

PunjabKesari

PunjabKesari

PunjabKesari

PunjabKesari


 


author

sunita

Content Editor

Related News