ਅਦਾਕਾਰਾ ਮਲਾਇਕਾ ਅਰੋੜਾ ਦੀ ਬੇਹੱਦ ਕਰੀਬ ਆਂਟੀ ਦਾ ਹੋਇਆ ਦਿਹਾਂਤ
Friday, Feb 19, 2021 - 05:51 PM (IST)

ਮੁੰਬਈ: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਹਮੇਸ਼ਾ ਖ਼ੁਦ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ’ਚ ਮਲਾਇਕਾ ਨੇ ਇਕ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਉਨ੍ਹਾਂ ਦੀ ਆਂਟੀ ਦਾ ਦਿਹਾਂਤ ਹੋ ਗਿਆ ਹੈ ਜਿਸ ਕਰਕੇ ਅਦਾਕਾਰਾ ਕਾਫ਼ੀ ਦੁਖੀ ਹੈ।
ਮਲਾਇਕਾ ਆਪਣੀ ਜੇਸੀ ਅੰਮਾ ਦੇ ਬੇਹੱਦ ਕਰੀਬ ਸੀ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਉਸ ਨੂੰ ਕਾਫ਼ੀ ਸਦਮਾ ਲੱਗਾ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਦਾਕਾਰਾ ਨੇ ਇਕ ਗਰੁੱਪ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਉਸ ਦੀ ਜੇਸੀ ਆਂਟੀ ਵੀ ਹੀ। ਇਸ ਦੇ ਨਾਲ ਕੈਪਸ਼ਨ ’ਚ ਉਸ ਨੇ ਲਿਖਿਆ ਕਿ ਮੇਰੀ ਅੰਮਾਸ... ਸਾਡੀ ਲਾਈਫਲਾਈਨ... ਜੇਸੀ ਅੰਮਾ।
ਦੱਸ ਦੇਈਏ ਕਿ ਮਲਾਇਕਾ ਨੇ ਬੀਤੇ ਦਿਨ ਪ੍ਰੇਮੀ ਅਰਜੁਨ ਕਪੂਰ ਦੇ ਨਾਲ ਸਪਾਟ ਕੀਤੀ ਗਈ ਸੀ ਜਿਸ ’ਚ ਉਹ ਅਦਾਕਾਰ ਦੇ ਨਾਲ ਆਪਣੀ ਮਾਂ ਦੇ ਘਰ ਡਿਨਰ ਲਈ ਪਹੁੰਚੀ ਸੀ। ਅਦਾਕਾਰਾ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਵੀ ਖ਼ੂਬ ਚਰਚਾ ’ਚ ਰਹੀ ਹੈ।