ਮਾਹੀ ਵਿਜ ਨੇ ਕੋਵਿਡ ਪਾਜ਼ੇਟਿਵ ਭਰਾ ਦੀ ਮੌਤ ''ਤੇ ਸਾਂਝੀ ਕੀਤੀ ਭਾਵੁਕ ਪੋਸਟ, ਹੱਥ ਜੋੜ ਕੀਤਾ ਸੋਨੂੰ ਸੂਦ ਦਾ ਧੰਨਵਾਦ

6/8/2021 6:09:29 PM

ਮੁੰਬਈ (ਬਿਊਰੋ) - ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ, ਜਦੋਂਕਿ ਹਾਲ ਹੀ 'ਚ ਮਸ਼ਹੂਰ ਟੀ. ਵੀ. ਅਦਾਕਾਰਾ ਮਾਹੀ ਵਿਜ ਨੇ ਇੱਕ ਭਾਵਨਾਤਮਕ ਪੋਸਟ ਵੀ ਸਾਂਝੀ ਕੀਤੀ ਹੈ। ਉਸ ਨੇ ਇਸ ਪੋਸਟ 'ਚ ਦੱਸਿਆ ਕਿ ਉਸ ਨੇ ਕੋਵਿਡ ਪਾਜ਼ੇਟਿਵ ਭਰਾ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਇਸ ਪੋਸਟ 'ਚ ਮਾਹੀ ਵਿਜ ਨੇ ਸੋਨੂੰ ਸੂਦ ਦਾ ਇੱਕ ਪੁਰਾਣਾ ਪੋਸਟ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਦੱਸਿਆ ਸੀ ਕਿ ਉਹ ਇੱਕ 25 ਸਾਲ ਪੁਰਾਣੇ ਦੇ ਕੋਰੋਨਾ ਮਰੀਜ਼ ਨੂੰ ਗੁਆਉਣ ਤੋਂ ਬਾਅਦ ਬਹੁਤ ਦੁਖੀ ਹੈ। ਇਹ 25 ਸਾਲਾ ਨੌਜਵਾਨ ਮਾਹੀ ਵਿਜ ਦਾ ਭਰਾ ਸੀ। ਆਪਣੇ ਭਰਾ ਦੀ ਮੌਤ 'ਤੇ ਭਾਵੁਕ ਪੋਸਟ ਸਾਂਝਾ ਕਰਦਿਆਂ ਮਾਹੀ ਨੇ ਵੀ ਅਭਿਨੇਤਾ ਦਾ ਧੰਨਵਾਦ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Mahhi ❤️tara❤️khushi❤️rajveer (@mahhivij)

ਸੋਨੂੰ ਸੂਦ ਨੇ ਕੀਤੀ ਸੀ ਮਦਦ
ਮਾਹੀ ਵਿਜ ਨੇ ਸੋਨੂੰ ਸੂਦ ਲਈ ਕੈਪਸ਼ਨ 'ਚ ਲਿਖਿਆ, ''ਧੰਨਵਾਦ ਸੋਨੂੰ ਸੂਦ ਮੇਰੇ ਭਰਾ ਲਈ ਬੈੱਡ ਦਿਵਾਉਣ 'ਚ ਮਦਦ ਕਰਨ ਲਈ। ਅਜਿਹੇ ਸਮੇਂ 'ਚ ਜਦੋਂ ਮੇਰੇ ਕੋਲੋ ਉਮੀਦ ਨਹੀਂ ਸੀ, ਉਦੋਂ ਤੁਸੀਂ ਮੈਨੂੰ ਹਿੰਮਤ ਦਿੱਤੀ। ਮੈਂ ਉਮੀਦ ਕਰਦੀ ਸੀ ਕਿ ਮੇਰਾ ਭਰਾ ਘਰ ਆ ਜਾਵੇਗਾ ਪਰ ਕਿਤੇ ਤੁਸੀਂ ਸੱਚਾਈ ਨਾਲ ਸੰਘਰਸ਼ ਕਰ ਰਹੇ ਸੀ। ਮੈਂ ਤੁਹਾਡੀ ਹਮੇਸ਼ਾ ਹੀ ਧੰਨਵਾਦੀ ਰਹਾਂਗੀ। ਮੈਂ ਤੁਹਾਡੀ ਤਾਕਤ, ਤੁਹਾਡੀ ਸਕਾਰਾਤਮਕਤਾ ਅਤੇ ਉਨ੍ਹਾਂ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਦੀ ਮਦਦ ਕਰਨ ਲਈ ਧੰਨਵਾਦੀ ਹਾਂ।''

PunjabKesari

ਭਾਰਤੀ ਨੂੰ ਵੀ ਕਿਹਾ ਧੰਨਵਾਦ
ਸੋਨੂੰ ਸੂਦ ਤੋਂ ਇਲਾਵਾ ਮਾਹੀ ਵਿਜ ਨੇ ਆਪਣੇ ਭਰਾ ਦੀ ਮਦਦ ਕਰਨ ਲਈ ਕਈ ਲੋਕਾਂ ਦਾ ਧੰਨਵਾਦ ਕੀਤਾ। ਉਸ ਨੇ ਹਾਸਰਸ ਕਲਾਕਾਰ ਭਾਰਤੀ ਸਿੰਘ ਨੂੰ ਕਿਹਾ- ''ਤੁਹਾਡੀ ਸਕਾਰਾਤਮਕਤਾ ਲਈ ਧੰਨਵਾਦ, ਤੁਸੀਂ ਸਾਰੇ ਵੀਡੀਓ ਮੇਰੇ ਭਰਾ ਨੂੰ ਭੇਜ ਰਹੇ ਸੀ ਅਤੇ ਹਰ ਰੋਜ਼ ਉਸ ਦੀ ਸਿਹਤ ਜਾਣ ਰਹੇ ਸੀ।'


sunita

Content Editor sunita