ਇੱਕ ਹਫਤੇ ''ਚ ਇੰਨਾ ਮਹਿੰਗਾ ਹੋ ਗਿਆ ਸੋਨਾ-ਚਾਂਦੀ, ਖਰੀਦਣ ਤੋਂ ਪਹਿਲਾਂ ਜਾਣ ਲਓ ਤਾਜ਼ਾ ਭਾਅ

Sunday, Nov 08, 2026 - 10:10 AM (IST)

ਇੱਕ ਹਫਤੇ ''ਚ ਇੰਨਾ ਮਹਿੰਗਾ ਹੋ ਗਿਆ ਸੋਨਾ-ਚਾਂਦੀ, ਖਰੀਦਣ ਤੋਂ ਪਹਿਲਾਂ ਜਾਣ ਲਓ ਤਾਜ਼ਾ ਭਾਅ

ਵੈੱਬ ਡੈਸਕ- ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਲਕੀ ਤੇਜ਼ੀ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਸੋਨੇ ਅਤੇ ਚਾਂਦੀ ਦੋਵਾਂ ਦੇ ਭਾਅ 'ਚ ਮਾਮੂਲੀ ਉਛਾਲ ਆਇਆ ਹੈ। 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 1,398 ਰੁਪਏ ਦੇ ਵਾਧੇ ਨਾਲ 1.41 ਲੱਖ ਰੁਪਏ 'ਤੇ ਪਹੁੰਚ ਗਈ ਹੈ। ਜਦੋਂਕਿ 1 ਕਿੱਲੋ ਚਾਂਦੀ ਦੀ ਕੀਮਤ ਵਿੱਚ 1,524 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ 1.83 ਲੱਖ ਰੁਪਏ ਪ੍ਰਤੀ ਕਿੱਲੋ 'ਤੇ ਵਿਕ ਰਹੀ ਹੈ। 30 ਅਕਤੂਬਰ ਨੂੰ ਸੋਨਾ 1.40 ਲੱਖ ਰੁਪਏ ਅਤੇ ਚਾਂਦੀ 1.81 ਲੱਖ ਰੁਪਏ ਸੀ।

ਇਹ ਵੀ ਪੜ੍ਹੋ: ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਖ ਕਾਰਨ

ਸੋਨੇ ਦਾ ਅੰਤਰਰਾਸ਼ਟਰੀ ਵਪਾਰ ਅਮਰੀਕੀ ਡਾਲਰ ਵਿੱਚ ਹੁੰਦਾ ਹੈ। ਜਦੋਂ ਡਾਲਰ ਕਮਜ਼ੋਰ ਹੁੰਦਾ ਹੈ, ਤਾਂ ਹੋਰ ਕਰੰਸੀਆਂ ਵਾਲਿਆਂ ਲਈ ਸੋਨਾ ਖਰੀਦਣਾ ਸਸਤਾ ਹੋ ਜਾਂਦਾ ਹੈ, ਜਿਸ ਨਾਲ ਮੰਗ ਅਤੇ ਕੀਮਤ ਵਧਦੀ ਹੈ। ਇਸ ਤੋਂ ਇਲਾਵਾ ਜਦੋਂ ਅਮਰੀਕੀ ਫੈਡਰਲ ਰਿਜ਼ਰਵ ਜਾਂ ਹੋਰ ਬੈਂਕ ਵਿਆਜ ਦਰਾਂ ਘਟਾਉਂਦੇ ਹਨ, ਤਾਂ ਬੈਂਕ ਡਿਪਾਜ਼ਿਟ ਅਤੇ ਬਾਂਡਜ਼ ਤੋਂ ਮਿਲਣ ਵਾਲਾ ਰਿਟਰਨ ਘਟ ਜਾਂਦਾ ਹੈ, ਜਿਸ ਕਰਕੇ ਲੋਕ ਸੋਨੇ ਵੱਲ ਰੁੱਖ ਕਰਦੇ ਹਨ। ਇਸੇ ਤਰ੍ਹਾਂ ਭਾਰਤ ਵਿੱਚ ਧਨਤੇਰਸ, ਦਿਵਾਲੀ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ-ਚਾਂਦੀ ਦੀ ਖਰੀਦਦਾਰੀ ਵਿੱਚ ਜ਼ਬਰਦਸਤ ਵਾਧਾ ਹੁੰਦਾ ਹੈ। ਸਥਾਨਕ ਬਾਜ਼ਾਰਾਂ ਵਿੱਚ ਮੰਗ ਵਧਣ ਨਾਲ ਵੀ ਕੀਮਤਾਂ ਨੂੰ ਮਜ਼ਬੂਤੀ ਮਿਲਦੀ ਹੈ।

ਇਹ ਵੀ ਪੜ੍ਹੋ: ਕੈਨੇਡਾ ਪੁਲਸ ਦੀ ਵੱਡੀ ਕਾਰਵਾਈ ; ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਮਾਮਲੇ 'ਚ 2 ਨੌਜਵਾਨ ਗ੍ਰਿਫਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News