ਕੰਗਨਾ ਰਣੌਤ ਨੇ ਖੋਲ੍ਹਿਆ ਫ਼ਿਲਮ ਇੰਡਸਟਰੀ ਦਾ ਚਿੱਠਾ, ਕਿਹਾ- ਮੇਰੇ ਖ਼ਿਲਾਫ਼ ਬਾਲੀਵੁੱਡ 'ਚ ਕੀਤੀ ਗਈ ਸਾਜ਼ਿਸ਼
Saturday, Aug 24, 2024 - 04:11 PM (IST)
ਐਂਟਰਟੇਨਮੈਂਟ ਡੈਸਕ : ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ 'ਐਮਰਜੈਂਸੀ' ਦਾ ਟ੍ਰੇਲਰ ਲਾਂਚ ਹੋਇਆ ਸੀ। ਇਸ ਈਵੈਂਟ ਦੌਰਾਨ ਕੰਗਨਾ ਨੇ ਖੁਲਾਸਾ ਕੀਤਾ ਸੀ ਕਿ ਫ਼ਿਲਮ ਇੰਡਸਟਰੀ ਨੇ ਉਸ ਦਾ ਬਾਈਕਾਟ ਕੀਤਾ ਹੋਇਆ ਹੈ ਤੇ ਉਸ ਨੇ ਬੜੀ ਮੁਸ਼ਕਿਲ ਨਾਲ 'ਐਮਰਜੈਂਸੀ' ਫ਼ਿਲਮ ਬਣਾਈ ਸੀ। ਹੁਣ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਇੰਡਸਟਰੀ 'ਚ ਉਸ ਖਿਲਾਫ਼ ਸਾਜ਼ਿਸ਼ ਰਚੀ ਗਈ ਸੀ ਅਤੇ ਅਦਾਕਾਰਾਂ ਨੂੰ ਉਸ ਨਾਲ ਕੰਮ ਨਾ ਕਰਨ ਲਈ ਕਿਹਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ
ਇਸ਼ਾਰਿਆਂ ਰਾਹੀਂ ਸਿਤਾਰਿਆਂ ਨੂੰ ਮਾਰਦੀ ਹੈ ਤਾਅਨੇ
ਕੰਗਨਾ ਰਣੌਤ ਕਿਸੇ ਵੀ ਮੁੱਦੇ 'ਤੇ ਖੁੱਲ੍ਹ ਕੇ ਬੋਲਣ ਲਈ ਜਾਣੀ ਜਾਂਦੀ ਹੈ। ਭਾਵੇਂ ਗੱਲ ਸਿਆਸਤ ਦੀ ਹੋਵੇ ਜਾਂ ਬਾਲੀਵੁੱਡ ਦੀ। ਉਹ ਅਕਸਰ ਸਿਤਾਰਿਆਂ ਨੂੰ ਇਸ਼ਾਰਿਆਂ ਰਾਹੀਂ ਤਾਅਨਾ ਮਾਰਦੀ ਨਜ਼ਰ ਆਉਂਦੀ ਹੈ। ਉਸ ਦੀ ਫ਼ਿਲਮ 'ਐਮਰਜੈਂਸੀ' ਜਲਦ ਹੀ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਕੰਗਨਾ ਰਣੌਤ ਨੇ ਇਕ ਵਾਰ ਫਿਰ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਹੈ, ਜੋ ਉਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਆਪਣੇ ਖਿਲਾਫ਼ ਸਾਜ਼ਿਸ਼ 'ਤੇ ਬੋਲੀ ਕੰਗਨਾ ਰਣੌਤ
ਇਕ ਨਿੱਜੀ ਚੈਨਲ ਨਾਲ ਗੱਲਬਾਤ 'ਚ ਕਿਹਾ, "ਕਈ ਕਾਸਟਿੰਗ ਡਾਇਰੈਕਟਰਾਂ ਤੇ ਡੀਓਪੀਜ਼ ਨੇ ਮੇਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਕਾਰਾਂ ਨੂੰ ਮੇਰੇ ਨਾਲ ਕੰਮ ਨਾ ਕਰਨ ਲਈ ਫੋਨ ਆ ਰਹੇ ਸਨ। ਮੇਰੇ ਖ਼ਿਲਾਫ਼ ਕਾਫ਼ੀ ਸਾਜ਼ਿਸ਼ ਰਚੀ ਗਈ ਸੀ।"
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਦੀਵਾਨੇ ਹੋਏ ਸ਼ੋਇਬ ਅਖਤਰ, ਹੁਣ ਦੋਸਾਂਝਾਵਾਲਾ ਕਰੇਗਾ ਪਾਕਿ ਕ੍ਰਿਕੇਟਰ ਦੀ ਇੱਛਾ ਪੂਰੀ
'ਐਮਰਜੈਂਸੀ' ਦੀ ਕਾਸਟ
ਕੰਗਨਾ ਰਣੌਤ ਹੁਣ ਸੰਸਦ ਮੈਂਬਰ ਬਣ ਗਈ ਹੈ। ਹਾਲਾਂਕਿ ਉਹ ਫ਼ਿਲਮੀ ਦੁਨੀਆ 'ਚ ਆਪਣਾ ਰਾਜ ਘੱਟ ਕਰਨ ਲਈ ਤਿਆਰ ਨਹੀਂ ਹੈ। ਐੱਮ. ਪੀ. ਬਣਨ ਤੋਂ ਬਾਅਦ ਕੰਗਨਾ ਦੀ ਪਹਿਲੀ ਫ਼ਿਲਮ 'ਐਮਰਜੈਂਸੀ' ਸਿਨੇਮਾਘਰਾਂ 'ਚ ਆਉਣ ਲਈ ਤਿਆਰ ਹੈ। ਉਹ ਫ਼ਿਲਮ 'ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਏਗੀ ਅਤੇ ਕਹਾਣੀ 1975 'ਚ 'ਐਮਰਜੈਂਸੀ' 'ਤੇ ਆਧਾਰਿਤ ਹੈ। ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਕੰਗਨਾ ਰਣੌਤ ਨੇ 'ਐਮਰਜੈਂਸੀ' ਦਾ ਨਿਰਦੇਸ਼ਨ ਵੀ ਕੀਤਾ ਹੈ। ਫ਼ਿਲਮ 'ਚ ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਅਨੁਪਮ ਖੇਰ, ਸਤੀਸ਼ ਕੌਸ਼ਿਕ, ਭੂਮਿਕਾ ਚਾਵਲਾ ਅਤੇ ਅਸ਼ੋਕ ਛਾਬੜਾ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ 6 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।