ਅਦਾਕਾਰਾ ਕਾਜੋਲ ਨੇ ਤਸਵੀਰਾਂ ’ਚ ਦਿਖਾਇਆ ਚੁਲਬੁਲਾ ਅੰਦਾਜ਼, ਯੈਲੋ ਸਾੜ੍ਹੀ ’ਚ ਲੱਗ ਰਹੀ ਗਲੈਮਰਸ

Tuesday, Sep 06, 2022 - 02:21 PM (IST)

ਅਦਾਕਾਰਾ ਕਾਜੋਲ ਨੇ ਤਸਵੀਰਾਂ ’ਚ ਦਿਖਾਇਆ ਚੁਲਬੁਲਾ ਅੰਦਾਜ਼, ਯੈਲੋ ਸਾੜ੍ਹੀ ’ਚ ਲੱਗ ਰਹੀ ਗਲੈਮਰਸ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਆਪਣੇ ਚੁਲਬੁਲੇ ਅੰਦਾਜ਼ ਨਾਲ ਹਮੇਸ਼ਾ ਚਰਚਾ ’ਚ ਰਹਿੰਦੀ  ਹੈ। ਅਦਾਕਾਰਾ ਦੀ ਅਦਾਕਾਰੀ ਨੂੰ ਹਰ ਕੋਈ ਪਸੰਦ ਕਰਦਾ ਹੈ। ਅਦਾਕਾਰਾ ਕਾਜੋਲ ਦਾ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਇਸ ਦੇ ਨਾਲ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਵੀ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ : ਅਥੀਆ ਅਤੇ ਕੇਐੱਲ ਰਾਹੁਲ ਦੇ ਵਿਆਹ ਦੀ ਪੁਸ਼ਟੀ! ਜੋੜਾ ਸੁਨੀਲ ਸ਼ੈੱਟੀ ਦੇ 17 ਸਾਲ ਪੁਰਾਣੇ ਬੰਗਲੇ ’ਚ ਕਰੇਗਾ ਵਿਆਹ

ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਹਾਲ ਹੀ ’ਚ ਅਦਾਕਾਰਾ ਦੀਆਂ ਸਾੜ੍ਹੀ ’ਚ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਖ਼ੂਬਸੂਰਤ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਲਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।ਅਦਾਕਾਰਾ ਖੂਬਸੂਰਤ ਯੈਲੋ ਸਾੜ੍ਹੀ ’ਚ ਨਜ਼ਰ ਆ ਰਹੀ ਹੈ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਅਦਾਕਾਰਾ ਕਾਜੋਲ ਨੇ ਹੱਥਾਂ ’ਚ ਹਰੇ ਰੰਗ ਦੀਆਂ ਚੁੜੀਆਂ ਪਾਈਆਂ ਹੋਈਆਂ ਹਨ। ਗਲੇ ਦਾ ਨੈੱਕਲੇਸ ਅਦਾਕਾਰਾ ਦੀ ਖੂਬਸੂਰਤ ਨੂੰ ਹੋਰ ਵਧਾ ਰਿਹਾ ਹੈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਦਾ ਬਨ ਬਣਾਇਆ ਹੈ ਜਿਸ ’ਚ ਅਦਾਕਾਰਾ ਨੇ ਗਜਰਾ ਵੀ ਸਜਾਇਆ ਹੈ। ਇਸ ਤਰ੍ਹਾਂ ਅਦਾਕਾਰਾ ਨੇ ਆਪਣੀ ਲੁੱਕ ਨੂੰ ਚਾਰ-ਚੰਨ ਲਗਾਏ ਹਨ।

PunjabKesari

ਇਹ ਵੀ ਪੜ੍ਹੋ : 2 ਮਹੀਨਿਆਂ ’ਚ ਖ਼ਤਮ ਹੋਇਆ ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਰਿਸ਼ਤਾ! ਇਸ ਵਜ੍ਹਾ ਕਾਰਨ ਛਿੜੀ ਬ੍ਰੇਕਅੱਪ ਦੀ ਚਰਚਾ

ਸਾੜ੍ਹੀ ਲੁੱਕ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਗਲੈਮਰਸ ਅਦਾਵਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯੈਲੋ ਕਲਰ ਅਦਾਕਾਰਾ ਨੂੰ ਬੇਹੱਦ ਜੱਚ ਰਿਹਾ ਹੈ।

PunjabKesari
ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਜਾ ਰਹੀ ਹਾਂ, ਗਣਪਤੀ ਬੱਪਾ, ਸਾਰੇ ਲੋਕ ਮੁਸਕਰਾਉ ਇਕ ਵਾਰ।’ ਅਦਾਕਾਰਾ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਬੇਹੱਦ ਪਸੰਦ ਕਰ ਰਹੇ ਹਨ।ਤਸਵੀਰਾਂ ਅਦਾਕਾਰਾ ਨੇ ਹਰ ਅੰਦਾਜ਼ ’ਚ  ਪੋਜ਼ ਦਿੱਤੇ ਹਨ। ਅਦਾਕਾਰਾ ਦੀ ਸਮਾਈਲ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। 

PunjabKesari
 


author

Shivani Bassan

Content Editor

Related News