ਅਦਾਕਾਰਾ ਇਲਿਆਨਾ ਡਿਕਰੂਜ਼ ਦਾ ਟਵਿਟਰ ਅਕਾਊਂਟ ਹੋਇਆ ਹੈਕ

Sunday, Apr 18, 2021 - 02:44 PM (IST)

ਅਦਾਕਾਰਾ ਇਲਿਆਨਾ ਡਿਕਰੂਜ਼ ਦਾ ਟਵਿਟਰ ਅਕਾਊਂਟ ਹੋਇਆ ਹੈਕ

ਮੁੰਬਈ: ਸੋਸ਼ਲ ਮੀਡੀਆ ’ਤੇ ਬਾਲੀਵੁੱਡ ਸਿਤਾਰੇ ਹਮੇਸ਼ਾ ਹੈਂਕਿੰਗ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਹੁਣ ਹਾਲ ਹੀ ’ਚ ਅਦਾਕਾਰਾ ਇਲਿਆਨਾ ਡਿਕਰੂਜ਼ ਹੈਕਰਸ ਦੇ ਨਿਸ਼ਾਨੇ ’ਤੇ ਆ ਗਈ ਹੈ। ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। 

PunjabKesari
ਇਲਿਆਨਾ ਨੇ ਆਪਣੀ ਇੰਸਟਾ ਸਟੋਰੀ ’ਤੇ ਲਿਖਿਆ ਕਿ ਅਰੇ ਆਪ ਲੋਕ! ਮੈਂ ਆਪਣੇ ਟਵਿਟਰ ਅਕਾਊਂਟ ਤੱਕ ਨਹੀਂ ਪਹੁੰਚ ਸਕਦੀ ਅਤੇ ਮੇਰਾ ਮੰਨਣਾ ਹੈ ਕਿ ਇਸ ਨੂੰ ਹੈਕ ਕਰ ਲਿਆ ਗਿਆ। ਜੇਕਰ ਤੁਹਾਨੂੰ ਕੋਈ ਮੈਸੇਜ ਮਿਲ ਜਾਵੇ ਤਾਂ ਕਿ੍ਰਪਾ ਕਿਸੇ ਵੀ ਟਵੀਟ ਜਾਂ ਮੈਸੇਜ ਨੂੰ ਅਣਦੇਖਿਆ ਕਰੋ। 

PunjabKesari
ਤੁਹਾਨੂੰ ਦੱਸ ਦੇਈਏ ਕਿ ਇਲਿਆਨਾ ਤੋਂ ਪਹਿਲਾਂ ਅਦਾਕਾਰਾ ਈਸ਼ਾ ਦਿਓਲ, ਆਸ਼ਾ ਭੋਂਸਲੇ, ਉਰਮਿਲਾ ਮਾਤੋਂਡਕਰ, ਨੀਲ ਨਿਤਿਨ ਮੁਕੇਸ਼ ਅਤੇ ਕੋਰੀਓਗ੍ਰਾਫਰ-ਡਾਇਰੈਕਟਰ ਫਰਾਹ ਖ਼ਾਨ ਵਰਗੇ ਸਿਤਾਰੇ ਵੀ ਹੈਂਕਿੰਗ ਦਾ ਸ਼ਿਕਾਰ ਹੋ ਚੁੱਕੇ ਹਨ। 


author

Aarti dhillon

Content Editor

Related News