ਅਦਾਕਾਰਾ ਹਿਨਾ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਪਿਤਾ ਦੇ ਦਿਹਾਂਤ ਤੋਂ ਬਾਅਦ ਆਈ ਕੋਰੋਨਾ ਪਾਜ਼ੇਟਿਵ

Tuesday, Apr 27, 2021 - 10:06 AM (IST)

ਅਦਾਕਾਰਾ ਹਿਨਾ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਪਿਤਾ ਦੇ ਦਿਹਾਂਤ ਤੋਂ ਬਾਅਦ ਆਈ ਕੋਰੋਨਾ ਪਾਜ਼ੇਟਿਵ

ਮੁੰਬਈ: ਅਦਾਕਾਰਾ ਹਿਨਾ ਖ਼ਾਨ ਇਨੀਂ ਦਿਨੀਂ ਕਾਫ਼ੀ ਮੁਸ਼ਕਿਲਾਂ ਦੇ ਦੌਰ ’ਚੋਂ ਲੰਘ ਰਹੀ ਹੈ। ਬੀਤੇ ਦਿਨੀਂ ਹਿਨਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਹੁਣ ਅਦਾਕਾਰਾ ਖ਼ੁਦ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਹਿਨਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 

PunjabKesari
ਹਿਨਾ ਖ਼ਾਨ ਨੇ ਪੋਸਟ ਸਾਂਝੀ ਕਰ ਲਿਖਿਆ ਕਿ ‘ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਿਲਾਂ ਨਾਲ ਭਰੇ ਇਸ ਸਮੇਂ ’ਚ ਮੈਂ ਕੋਰੋਨਾ ਪਾਜ਼ੇਟਿਵ ਹੋ ਗਈ ਹਾਂ। ਡਾਕਟਰਾਂ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਮੈਂ ਖ਼ੁਦ ਨੂੰ ਘਰ ’ਚ ਏਕਾਂਤਵਾਸ ਕਰ ਲਿਆ ਹੈ ਅਤੇ ਜ਼ਰੂਰੀ ਸਾਵਧਾਨੀਆਂ ਵਰਤ ਰਹੀ ਹਾਂ। ਜੋ ਵੀ ਲੋਕ ਬੀਤੇ ਦਿਨਾਂ ਤੋਂ ਮੇਰੇ ਸੰਪਰਕ ’ਚ ਆਏ ਹਨ, ਉਹ ਕ੍ਰਿਪਾ ਕਰਕੇ ਆਪਣਾ ਕੋਰੋਨਾ ਟੈਸਟ ਕਰਵਾ ਲਓ। ਮੈਨੂੰ ਤੁਹਾਡੇ ਸਾਰਿਆਂ ਦੀ ਦੁਆਵਾਂ ਦੀ ਲੋੜ ਹੈ, ਸੁਰੱਖਿਅਤ ਰਹੋ ਅਤੇ ਆਪਣਾ ਧਿਆਨ ਰੱਖੋ’। ਇਸ ਖ਼ਬਰ ਨੂੰ ਸੁਣ ਕੇ ਪ੍ਰਸ਼ੰਸਕ ਕਾਫ਼ੀ ਚਿੰਤਾ ’ਚ ਆ ਗਏ ਹਨ। ਪ੍ਰਸ਼ੰਸਕ ਇਸ ਪੋਸਟ ਨੂੰ ਲਾਈਕ ਕਰ ਰਹੇ ਹਨ ਅਤੇ ਅਦਾਕਾਰਾ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਮੰਗਲਵਾਰ ਨੂੰ ਹਿਨਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਅਦਾਕਾਰਾ ਮੁੰਬਈ ਤੋਂ ਬਾਹਰ ਸੀ। ਅਦਾਕਾਰਾ ਅਚਾਨਕ ਮੁੰਬਈ ਵਾਪਸ ਆਈ। ਹਿਨਾ ਦੀ ਆਪਣੇ ਪਿਤਾ ਦੇ ਨਾਲ ਬਹੁਤ ਚੰਗੀ ਬਾਂਡਿੰਗ ਸੀ। ਅਦਾਕਾਰਾ ਪਿਤਾ ਦੇ ਨਾਲ ਹਮੇਸ਼ਾ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਸੀ।


author

Aarti dhillon

Content Editor

Related News