ਪਰਿਵਾਰ ਨਾਲ ਹਰਿਮੰਦਰ ਸਾਹਿਬ ਪਹੁੰਚੀ ਅਦਾਕਾਰਾ ਹੰਸਿਕਾ ਮੋਟਵਾਨੀ

Thursday, Apr 22, 2021 - 03:29 PM (IST)

ਪਰਿਵਾਰ ਨਾਲ ਹਰਿਮੰਦਰ ਸਾਹਿਬ ਪਹੁੰਚੀ ਅਦਾਕਾਰਾ ਹੰਸਿਕਾ ਮੋਟਵਾਨੀ

ਮੁੰਬਈ: ਅਦਾਕਾਰਾ ਹੰਸਿਕਾ ਮੋਟਵਾਨੀ ਸਾਊਥ ਫ਼ਿਲਮ ਇੰਡਸਟਰੀ ਦੀ ਇਕ ਮਸ਼ਹੂਰ ਅਦਾਕਾਰਾ ਹੈ ਜੋ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਇਹ ਖ਼ੂਬਸੂਰਤ ਅਦਾਕਾਰਾ ਪੰਜਾਬ ਦੇ ਅੰਮ੍ਰਿਤਸਰ ’ਚ ਪਰਿਵਾਰ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ। ਹੁਣ ਉਨ੍ਹਾਂ ਦੀਆਂ ਇਹ ਤਸਵੀਰ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਇਨ੍ਹਾਂ ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਹੰਸਿਕਾ ਗੋਲਡਨ ਟੈਂਪਲ ’ਚ ਸਿਰ ’ਤੇ ਦੁਪੱਟਾ ਲਏ ਅਤੇ ਦੋਵੇਂ ਹੱਥ ਜੋੜੇ ਨਜ਼ਰ ਆ ਰਹੀ ਹੈ।  ਇਸ ਦੌਰਾਨ ਉਨ੍ਹਾਂ ਦਾ ਪੂਰਾ ਸ਼ਰਧਾ ਭਾਵ ਦੇਖਣ ਨੂੰ ਮਿਲ ਰਿਹਾ ਹੈ। ਹੋਰ ਤਸਵੀਰਾਂ ’ਚ ਅਦਾਕਾਰਾ ਆਪਣੀ ਮਾਂ ਦੇ ਨਾਲ ਪੋਜ ਦਿੰਦੀ ਨਜ਼ਰ ਆ ਰਹੀ ਹੈ। 
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਹੰਸਿਕਾ ਬਲਿਊ ਰੰਗ ਦੀ ਡਰੈੱਸ ’ਚ ਖ਼ੂਬਸੂਰਤ ਨਜ਼ਰ ਆ ਰਹੀ ਹੈ ਅਤੇ ਪਰਿਵਾਰ ਦੇ ਨਾਲ ਪੋਜ ਦੇ ਰਹੀ ਹੈ। 

PunjabKesari
ਕੰਮ ਦੀ ਗੱਲ ਕਰੀਏ ਤਾਂ ਹੰਸਿਕਾ ਤਮਿਲ ਅਤੇ ਤੇਲਗੂ ਤੋਂ ਇਲਾਵਾ ਕਈ ਹਿੰਦੀ, ਮਲਿਆਲਮ ਅਤੇ ਕੰਨੜ ਫ਼ਿਲਮਾਂ ’ਚ ਵੀ ਕੰਮ ਕਰ ਚੁੱਕੀ ਹੈ। 

PunjabKesari
ਫ਼ਿਲਮਾਂ ਤੋਂ ਇਲਾਵਾ ਅਦਾਕਾਰਾ ਟੀ.ਵੀ. ਦੇ ‘ਸੋਨਪਰੀ’, ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਅਤੇ ‘ਸ਼ਾਕਾਲਾਕਾ ਬੂਮ ਬੂਮ’ ਵਰਗੇ ਮਸ਼ਹੂਰ ਸੀਰੀਅਲਾਂ ’ਚ ਨਜ਼ਰ ਆ ਚੁੱਕੀ ਹੈ। 


author

Aarti dhillon

Content Editor

Related News