ਦਿੱਲੀ ਹਿੰਸਾ ’ਤੇ ਭੜਕੀ ਅਦਾਕਾਰਾ ਗੁਲ ਪਨਾਗ, ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
Thursday, Jan 28, 2021 - 12:07 PM (IST)
ਮੁੰਬਈ: ਗਣਤੰਤਰ ਦਿਵਸ ਦੇ ਮੌਕੇ ’ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ, ਜਿਸ ਦੌਰਾਨ ਹਿੰਸਾ ਫੈਲ ਗਈ। ਸ਼ਾਂਤੀਪੂਰਵਕ ਹੋਣ ਵਾਲੀ ਕਿਸਾਨਾਂ ਨੇ ਟਰੈਕਟਰ ਪਰੇਡ ਜਲਦ ਹੀ ਭਿਆਨਕ ਰੂਪ ’ਚ ਬਦਲ ਗਈ। ਪੂਰਾ ਦਿਨ ਵੱਖ-ਵੱਖ ਇਲਾਕਿਆਂ ਤੋਂ ਝੜਪ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ। ਇਸ ਹਿੰਸਾ ’ਚ ਜਵਾਨ ਅਤੇ ਕਿਸਾਨ ਆਹਮੋ-ਸਾਹਮਣੇ ਆ ਗਏ ਅਤੇ ਨਤੀਜ਼ਾ ਇਹ ਹੋਇਆ ਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਇਸ ਘਟਨਾ ’ਤੇ ਕਈ ਬਾਲੀਵੁੱਡ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ। ਜਿਥੇ ਸਿਤਾਰਿਆਂ ਨੇ ਇਸ ਅੰਦੋਲਨ ’ਚ ਪ੍ਰਦਰਸ਼ਨਕਾਰੀਆਂ ਦੀ ਇਸ ਹਰਕਤ ਦੀ ਨਿੰਦਾ ਕੀਤੀ। ਉੱਧਰ ਅਦਾਕਾਰਾ ਗੁਲ ਪਨਾਗ ਨੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਗਣਤੰਤਰ ਦਿਵਸ ਦੇ ਮੌਕੇ ’ਤੇ ਹੋਈ ਹਿੰਸਾ ਤੋਂ ਬਾਅਦ ਗੁਲ ਪਨਾਗ ਭੜਕ ਗਈ ਅਤੇ ਫਿਰ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ-‘ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਨੂੰ ਉਹੀਂ ਮਿਲਿਆ ਜੋ ਉਹ ਪਹਿਲੇ ਦਿਨ ਤੋਂ ਚਾਹੁੰਦੀ ਸੀ! ਉਹ ਪੂਰੇ ਪ੍ਰੋਟੈਸਟ ਨੂੰ ਖਰਾਬ ਦਿਖਾਉਣ ਲਈ ਉਡੀਕ ਕਰ ਰਹੀ ਸੀ। ਪ੍ਰਦਰਸ਼ਨਕਾਰੀਆਂ ਨੂੰ ਲਗਾਤਾਰ ਭੜਕਾਉਣ ਦਾ, ਨੀਵਾਂ ਦਿਖਾਉਣ ਦਾ ਅਤੇ ਭੰਨ੍ਹ-ਤੋੜ ਅਤੇ ਵਿਰੋਧ ਪ੍ਰਦਰਸ਼ਨਾਂ ’ਤੇ ਬਹਿਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੁੱਖਦ’।
ਗੁਲ ਪਨਾਗ ਨੇ ਇਕ ਹੋਰ ਟਵੀਟ ਕਰਕੇ ਲਿਖਿਆ- ‘ਮੈਂ ਅਧਿਕਾਰੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਗਿ੍ਰਫ਼ਤਾਰ ਕਰਨ ਅਤੇ ਉਨ੍ਹਾਂ ’ਤੇ ਕਾਰਵਾਈ ਕਰਨ ਜਿਨ੍ਹਾਂ ਨੇ ਹਿੰਸਾ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਕਾਨੂੰਨ ਤੋੜਿਆ। ਸਾਡੇ ਕੋਲ ਫਿਰਕੂਆਂ ਦੀ ਪਛਾਣ ਕਰਨ ਦੀ ਤਕਨੀਕੀ ਸਮਰੱਥਾ ਹੈ। ਹਾਲੇ ਤੱਕ ਕੋਈ ਗਿ੍ਰਫ਼ਤਾਰੀ ਕਿਉਂ ਨਹੀਂ ਹੋਈ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਗੁਲ ਪਨਾਗ ਸ਼ੁਰੂਆਤ ਤੋਂ ਹੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦੀ ਆਈ ਹੈ। ਗੁਲ ਕਈ ਵਾਰ ਇਸ ਅੰਦੋਲਨ ’ਚ ਹਿੱਸਾ ਲੈ ਚੁੱਕੀ ਹੈ। ਬੀਤੇ ਦਿਨੀਂ ਜਦੋਂ ਉਹ ਇਕ ਰੈਲੀ ’ਚ ਪਹੁੰਚੀ ਸੀ ਤਾਂ ਉਨ੍ਹਾਂ ਨੇ ਸਰਕਾਰ ’ਤੇ ਕਈ ਦੋਸ਼ ਲਗਾਏ ਸਨ। ਗੁਲ ਪਨਾਗ ਨੇ ਖੇਤੀ ਬਿੱਲਾਂ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਸੀ ਜਿਸ ਤਰ੍ਹਾਂ ਖੇਤੀ ਬਿੱਲਾਂ ਨੂੰ ਆਰਡੀਨੈਂਸ ਦੇ ਰੂਪ ’ਚ ਲਿਆਂਦਾ ਗਿਆ। ਲਾਕਡਾਊਨ ਦੌਰਾਨ ਇਸ ਨੂੰ ਬਿਨ੍ਹਾਂ ਕਿਸਾਨਾਂ ਦੇ, ਬਿਨਾਂ ਸਲਾਹ-ਮਸ਼ਵਰੇ ਦੇ ਇਸ ਨੂੰ ਲੋਕ ਸਭਾ ਅਤੇ ਰਾਜ ਸਭਾ ’ਚ ਕਿੰਝ ਪਾਸ ਕਰ ਦਿੱਤਾ ਗਿਆ।