ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਸਾਂਝੀ ਕੀਤੀ ਚੂੜਾ ਵਧਾਉਂਦੇ ਹੋਏ ਦੀ ਖ਼ੂਬਸੂਰਤ ਵੀਡੀਓ

06/22/2021 12:54:50 PM

ਮੁੰਬਈ- ਟੀਵੀ ਜਗਤ ਅਤੇ ਪਾਲੀਵੁੱਡ ਜਗਤ ਦੀ ਨਾਮੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਦੱਸ ਦਈਏ ਉਨ੍ਹਾਂ ਦਾ ਕੁਝ ਮਹੀਨੇ ਪਹਿਲਾ ਹੀ ਐਕਟਰ ਅਭੈ ਅਤਰੀ ਦੇ ਨਾਲ ਵਿਆਹ ਹੋਇਆ ਹੈ। ਇਹ ਵਿਆਹ ਸਿੱਖ ਰੀਤੀ ਰਿਵਾਜਾਂ ਦੇ ਨਾਲ ਹੋਇਆ।

PunjabKesari
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਵਿਆਹ ਤੋਂ ਬਾਅਦ ਹੋਣ ਵਾਲੀ ਰਸਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜੀ ਹਾਂ ਵਿਆਹ ਤੋਂ ਬਾਅਦ ਚੂੜਾ ਵਧਾਉਣ ਦੀ ਰਸਮ ਹੁੰਦੀ ਹੈ। ਇਹ ਰਸਮ ਅਕਸਰ ਨਨਾਣ ਹੀ ਕਰਦੀ ਹੈ। ਉਨ੍ਹਾਂ ਨੇ ਇਸ ਰਸਮ ਦਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਦੀ ਨਨਾਣ ਚੂੜਾ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।


ਦੱਸ ਦਈਏ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਅਤੇ ਐਕਟਰ ਅਭੈ ਅਤਰੀ ਦੇ ਨਾਲ ਗੁਰੂ ਘਰ ‘ਚ ਲਾਵਾਂ ਲਈਆਂ ਸਨ। ਲਾਕਡਾਊਨ ਹੋਣ ਕਰਕੇ ਇਸ ਵਿਆਹ ‘ਚ ਪਰਿਵਾਰਕ ਮੈਂਬਰ ਹੀ ਸ਼ਾਮਲ ਸਨ। ਜੇ ਗੱਲ ਕਰੀਏ ਤਾਂ ਉਹ ਟੀਵੀ ਜਗਤ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹਵਾਹੀ ਖੱਟ ਚੁੱਕੀ ਹੈ। ਇਹ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ 'ਜੋੜੀ' ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।  


Aarti dhillon

Content Editor

Related News