ਕੋਰੋਨਾ ਦੀ ਲਪੇਟ ’ਚ ਆਈ ਅਦਾਕਾਰਾ ਬਨਿਤਾ ਸੰਧੂ, ਸਰਕਾਰੀ ਹਸਪਤਾਲ ’ਚ ਦਾਖ਼ਲ ਹੋਣ ਤੋਂ ਕੀਤਾ ਮਨ੍ਹਾ

Wednesday, Jan 06, 2021 - 11:55 AM (IST)

ਕੋਰੋਨਾ ਦੀ ਲਪੇਟ ’ਚ ਆਈ ਅਦਾਕਾਰਾ ਬਨਿਤਾ ਸੰਧੂ, ਸਰਕਾਰੀ ਹਸਪਤਾਲ ’ਚ ਦਾਖ਼ਲ ਹੋਣ ਤੋਂ ਕੀਤਾ ਮਨ੍ਹਾ

ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਕਹਿਰ ਤੋਂ ਬਚ ਨਹੀਂ ਸਕੇ। ਹੁਣ ਵਰੁਣ ਧਵਨ ਦੀ ਫ਼ਿਲਮ ‘ਅਕਤੂਬਰ’ ’ਚ ਨਜ਼ਰ ਆ ਚੁੱਕੀ ਬਿ੍ਰਟਿਸ਼ ਅਦਾਕਾਰਾ ਬਨਿਤਾ ਸੰਧੂ ਦੀ ਕੋਵਿਡ 19 ਰਿਪੋਰਟ ਪਾਜ਼ੇਟਿਵ ਆਈ ਹੈ। ਬਨਿਤਾ ਨੂੰ ਇਲਾਜ ਲਈ ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ ਭੇਜਿਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਉਥੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। 23 ਸਾਲ ਦੀ ਅਦਾਕਾਰ ਬਨਿਤਾ ਇਨ੍ਹੀਂ ਦਿਨੀਂ ਕੋਲਕਾਤਾ ’ਚ ਫ਼ਿਲਮ ‘ਕਵਿਤਾ ਐਂਡ ਟੇਰੇਸਾ’ ਦੀ ਸ਼ੂਟਿੰਗ ਕਰ ਰਹੀ ਹੈ। 

PunjabKesari
ਬਨਿਤਾ ਨੇ ਸੋਮਵਾਰ ਨੂੰ ਆਪਣਾ ਕੋਵਿਡ 19 ਟੈਸਟ ਕਰਵਾਇਆ ਸੀ ਜੋ ਕਿ ਪਾਜ਼ੇਵਿਟ ਆਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਸਰਕਾਰੀ ਹਸਪਤਾਲ ’ਚ ਇਲਾਜ ਕਰਵਾਉਣ ਤੋਂ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਬੁਨਿਆਦੀ ਇੰਫਰਾਸਟਰਕਚਰ ਲਾਪਤਾ ਹੈ। ਉਹ ਐਂਬੂਲੈਂਸ ਤੋਂ ਬਾਹਰ ਨਹੀਂ ਆ ਰਹੀ ਸੀ। ਉਸ ਦਾ ਇਹ ਡਰਾਮਾ ਕਰੀਬ 4 ਘੰਟੇ ਤੱਕ ਚੱਲਿਆ ਸੀ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਸੂਬਾ ਸਕੱਤਰੇਤ ਅਤੇ ਸਿਹਤ ਵਿਭਾਗ ਨੂੰ ਇਸ ਗੱਲ ਦੀ ਸੂਚਨਾ ਦਿੱਤੀ। ਇਸ ਤੋਂ ਇਲਾਵਾ ਬਿ੍ਰਟਿਸ਼ ਹਾਈ ਕਮਿਸ਼ਨ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ’ਤੇ ਪੁਲਸ ਪ੍ਰਸ਼ਾਸਨ ਨੂੰ ਵੀ ਪਹੁੰਚਣਾ ਪਿਆ ਅਤੇ ਫਿਰ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। 

PunjabKesari
ਦੱਸਿਆ ਜਾ ਰਿਹਾ ਹੈ ਕਿ ਬਨਿਤਾ ਸੰਧੂ 20 ਦਸੰਬਰ ਨੂੰ ਕੋਲਕਾਤਾ ਆਈ ਸੀ ਅਤੇ ਉਨ੍ਹਾਂ ਨੇ ਉਸ ਫਲਾਈਟ ’ਚ ਸਫ਼ਰ ਕੀਤਾ ਸੀ ਜਿਸ ’ਚ ਕੋਰੋਨਾ ਵਾਇਰਸ ਨਾਲ ਇੰਫੈਕਟਿਡ ਯੂਥ ਨੇ ਸਫ਼ਰ ਕੀਤਾ ਸੀ ਜਿਸ ਕਰਕੇ ਸ਼ੱਕ ਹੋ ਰਿਹਾ ਹੈ ਕਿ ਕਿਤੇ ਉਹ ਵੀ ਉਸ ਸਟ੍ਰੇਨ ਨਾਲ ਇੰਫੈਕਟਿਡ ਤਾਂ ਨਹੀਂ ਹੈ।ਬਨਿਤਾ ਨੇ ਫ਼ਿਲਮ ‘ਅਕਤੂਬਰ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਨੀਂ ਦਿਨੀਂ ਉਹ ‘ਕਵਿਤਾ ਐਂਡ ਟੇਰੇਸਾ’ ਦੀ ਸ਼ੂਟਿੰਗ ਕਰ ਰਹੀ ਹੈ। ਇਹ ਫ਼ਿਲਮ ਕਮਲੇ ਮੁਸਲੇ ਦੇ ਨਿਰਦੇਸ਼ਨ ’ਚ ਬਣ ਰਹੀ ਹੈ ਅਤੇ ਇਹ ਫ਼ਿਲਮ ਮਦਰ ਟੇਰੇਸਾ ਦੇ ਜੀਵਨ ’ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਬਨਿਤਾ ਸੂਜਿਤ ਸਰਕਾਰ ਦੀ ਆਉਣ ਵਾਲੀ ਫ਼ਿਲਮ ‘ਸਰਦਾਰ ਊਧਮ ਸਿੰਘ’ ’ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ’ਚ ਵਿੱਕੀ ਕੌਸ਼ਲ ਲੀਡ ਰੋਲ ਪਲੇਅ ਕਰ ਰਹੇ ਹਨ। 


author

Aarti dhillon

Content Editor

Related News