ਅਦਾਕਾਰਾ ਆਥੀਆ ਸ਼ੈੱਟੀ- ਕੇ. ਐੱਲ ਰਾਹੁਲ ਦੇ ਵਿਆਹ ਦੀ ਵਰ੍ਹੇਗੰਢ ਦੀਆਂ ਤਸਵੀਰਾਂ ਆਈਆਂ ਸਾਹਮਣੇ

Wednesday, Jun 19, 2024 - 01:02 PM (IST)

ਅਦਾਕਾਰਾ ਆਥੀਆ ਸ਼ੈੱਟੀ- ਕੇ. ਐੱਲ ਰਾਹੁਲ ਦੇ ਵਿਆਹ ਦੀ ਵਰ੍ਹੇਗੰਢ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਅਦਾਕਾਰਾ ਆਥੀਆ ਸ਼ੈੱਟੀ ਨੇ ਪਿਛਲੇ ਸਾਲ ਜਨਵਰੀ 'ਚ ਖੰਡਾਲਾ ਫਾਰਮ ਹਾਊਸ 'ਚ ਕ੍ਰਿਕਟਰ ਕੇ.ਐੱਲ. ਰਾਹੁਲ ਨਾਲ ਸੱਤ ਫੇਰੇ ਲਏ ਹਨ। ਇਸ ਜੋੜੇ ਦੇ ਵਿਆਹ ਨੂੰ ਲਗਭਗ ਡੇਢ ਸਾਲ ਬੀਤ ਚੁੱਕਿਆ ਹੈ ਅਤੇ ਹੁਣ ਇਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜੋੜੇ ਨੇ ਮੁੰਬਈ ਦੇ ਇੱਕ ਰੈਸਟੋਰੈਂਟ 'ਚ ਆਪਣੀ ਵਰ੍ਹੇਗੰਢ ਮਨਾਈ ਸੀ।

PunjabKesari

ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ ਰਾਹੁਲ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਇਸ ਜੋੜੇ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ 'ਤੇ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ, ਪਰ ਜਸ਼ਨ ਦੀ ਕੋਈ ਫੋਟੋ ਸਾਂਝੀ ਨਹੀਂ ਕੀਤੀ। ਹੁਣ ਪੰਜ ਮਹੀਨਿਆਂ ਬਾਅਦ ਰੋਮਾਂਟਿਕ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਮੁੰਬਈ ਦੇ ਇਕ ਰੈਸਟੋਰੈਂਟ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਇਸ ਫੋਟੋ 'ਚ ਸ਼ੈੱਫ ਮੇਜ਼ ਨੂੰ ਸਜਾਉਂਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਆਥੀਆ ਅਤੇ ਕੇ.ਐੱਲ ਰਾਹੁਲ ਨੇ ਆਪਣੇ ਵਿਆਹ ਦੇ ਦਿਨ ਨੂੰ ਖਾਸ ਬਣਾਉਣ ਲਈ ਲਾਈਟ ਡਿਨਰ ਦਾ ਆਯੋਜਨ ਕੀਤਾ ਸੀ। ਤਸਵੀਰਾਂ 'ਚ ਦੋਵਾਂ ਨੂੰ ਸ਼ੈੱਫ ਅਤੇ ਟੀਮ ਨਾਲ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।ਰਾਹੁਲ ਅਤੇ ਆਥੀਆ ਦੀ ਡਿਨਰ ਡੇਟ ਪੂਰੀ ਤਰ੍ਹਾਂ ਨਾਲ ਵਾਈਟ ਥੀਮ 'ਤੇ ਸੀ, ਜੋ ਇਸ ਫੋਟੋ 'ਚ ਸਾਫ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਕੀ ਨਿਖਿਲ ਪਟੇਲ ਨੇ ਫੇਮਸ ਹੋਣ ਲਈ ਕੀਤਾ ਦਲਜੀਤ ਨਾਲ ਵਿਆਹ? ਅਦਾਕਾਰਾ ਦਾ ਖ਼ੁਲਾਸਾ

ਚਿੱਟੀ ਰੌਸ਼ਨੀ, ਚਿੱਟੇ ਮੇਜ਼, ਮੋਮਬੱਤੀਆਂ ਅਤੇ ਫੁੱਲਾਂ ਸਮੇਤ ਹਰ ਚੀਜ਼ ਨੂੰ ਸਫੈਦ ਰੱਖਿਆ ਗਿਆ ਸੀ। ਇਸ ਜੋੜੇ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਹਾਂ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਦੋਹਾਂ ਨੇ ਕਰੀਬ 4 ਸਾਲ ਇਕ-ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਕਰ ਲਿਆ।


author

DILSHER

Content Editor

Related News