ਅਦਾਕਾਰਾ ਅਨਨਿਆ ਪਾਂਡੇ ਨੇ ਬਲੈਕ ਐਂਡ ਵ੍ਹਾਈਟ ਤਸਵੀਰਾਂ ਸਾਂਝੀਆਂ ਕਰਕੇ ਲਗਾਇਆ ਹੌਟਨੈੱਸ ਦਾ ਤੜਕਾ

Tuesday, Mar 09, 2021 - 03:03 PM (IST)

ਅਦਾਕਾਰਾ ਅਨਨਿਆ ਪਾਂਡੇ ਨੇ ਬਲੈਕ ਐਂਡ ਵ੍ਹਾਈਟ ਤਸਵੀਰਾਂ ਸਾਂਝੀਆਂ ਕਰਕੇ ਲਗਾਇਆ ਹੌਟਨੈੱਸ ਦਾ ਤੜਕਾ

ਮੁੰਬਈ: ਅਦਾਕਾਰਾ ਅਨਨਿਆ ਪਾਂਡੇ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਬਲੈਕ ਐਂਡ ਵ੍ਹਾਈਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਬੇਹੱਦ ਧਮਾਲ ਮਚਾ ਰਹੀਆਂ ਹਨ। 

PunjabKesari
ਤਸਵੀਰਾਂ ’ਚ ਅਨਨਿਆ ਕਰਾਪ ਟੌਪ ਅਤੇ ਪੈਂਟ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਹਾਈ ਬਨ ਨਾਲ ਅਦਾਕਾਰਾ ਨੇ ਆਪਣੀ ਲੁੁੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਇਸ ਲੁੱਕ ’ਚ ਕਾਫ਼ੀ ਹੌਟ ਦਿਖਾਈ ਦੇ ਰਹੀ ਹੈ।

PunjabKesari ਅਦਾਕਾਰਾ ਬਾਲਕਨੀ ’ਚ ਬੈਠ ਕੇ ਧੁੱਪ ਦਾ ਮਜ਼ਾ ਲੈਂਦੇ ਹੋਏ ਵੱਖਰੇ-ਵੱਖਰੇ ਅੰਦਾਜ਼ ’ਚ ਪੋਜ ਦੇ ਰਹੀ ਹੈ। ਅਨਨਿਆ ਦੀਆਂ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕਾਂ ਦਾ ਦਿਲ ਆ ਗਿਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ’ਤੇ ਖ਼ੂਬ ਪਿਆਰ ਲੁਟਾ ਰਹੇ ਹਨ। 

PunjabKesari
ਅਨਨਿਆ ਦੀ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਸ ਨੇ ਫ਼ਿਲਮ ‘ਸਟੂਡੈਂਟਸ ਆਫ਼ ਦਿ ਈਅਰ 2’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਅਨਨਿਆ ਬੇਹੱਦ ਜਲਦ ਫ਼ਿਲਮ ‘ਲਾਈਗਰ’ ’ਚ ਦਿਖਾਈ ਦੇਵੇਗੀ। ਇਸ ਫ਼ਿਲਮ ’ਚ ਉਸ ਦੇ ਨਾਲ ਵਿਜੇ ਦੇਵਰਕੋਂਡਾ ਲੀਡ ਰੋਲ ’ਚ ਨਜ਼ਰ ਆਉਣਗੇ।


author

Aarti dhillon

Content Editor

Related News