ਅਦਾਕਾਰਾ Ananya Panday ਦਾ ਸ਼ਾਰਟ ਡਰੈੱਸ ''ਚ ਦੇਖੋ ਕਾਤਿਲਾਨਾ ਅੰਦਾਜ਼

Tuesday, Jun 18, 2024 - 12:49 PM (IST)

ਅਦਾਕਾਰਾ Ananya Panday ਦਾ ਸ਼ਾਰਟ ਡਰੈੱਸ ''ਚ ਦੇਖੋ ਕਾਤਿਲਾਨਾ ਅੰਦਾਜ਼

ਮੁੰਬਈ- ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਇਟਲੀ 'ਚ ਘੁੰਮਦੀ ਨਜ਼ਰ ਆ ਰਹੀ ਸੀ। ਹਾਲ ਹੀ 'ਚ ਅਦਾਕਾਰਾ ਨੇ ਮਿਲਾਨ 'ਚ ਸਵਾਰੋਵਸਕੀ 'ਮਾਸਟਰਜ਼ ਆਫ਼ ਲਾਈਟ' ਪ੍ਰਦਰਸ਼ਨੀ 'ਚ ਹਿੱਸਾ ਲਿਆ। ਇਸ ਦੌਰਾਨ 'ਖੋ ਗਏ ਹਮ ਕਹਾਂ'  ਦੀ ਅਦਾਕਾਰਾ ਨੇ ਈਵੈਂਟ ਦੀਆਂ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਅਨੰਨਿਆ ਨੇ ਈਵੈਂਟ ਲਈ ਗ੍ਰੀਨ ਰੰਗ ਦੀ ਸ਼ਾਰਟ ਡਰੈੱਸ ਪਾਈ ਸੀ। ਉਸ ਨੇ ਇਸ ਦੇ ਨਾਲ ਇੱਕ ਪਿਆਰਾ ਜੂੜਾ ਬਣਾਇਆ ਹੋਇਆ ਸੀ। ਅਦਾਕਾਰਾ ਨਿਊਡ ਮੇਕਅੱਪ ਅਤੇ ਘੱਟ ਤੋਂ ਘੱਟ ਗਹਿਣਿਆਂ ਨਾਲ ਬਹੁਤ ਖੂਬਸੂਰਤ ਲੱਗ ਰਹੀ ਸੀ।

PunjabKesari

ਈਵੈਂਟ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ, ਅਨੰਨਿਆ ਨੇ ਕੈਪਸ਼ਨ 'ਚ ਲਿਖਿਆ, ਸਵਾਰੋਵਸਕੀ ਦੀ ਟ੍ਰੈਵਲ ਪ੍ਰਦਰਸ਼ਨੀ, 'ਮਾਸਟਰਜ਼ ਆਫ਼ ਲਾਈਟ'ਦੇ ਯੂਰਪੀਅਨ ਪ੍ਰੀਮੀਅਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਸ ਤੋਂ ਇਲਾਵਾ ਅਨੰਨਿਆ ਨੇ ਈਵੈਂਟ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ 'ਚ ਉਹ ਹਾਲੀਵੁੱਡ ਸਟਾਰ ਗਵਿਨੇਥ ਪੈਲਟਰੋ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਅਨੰਨਿਆ ਪਾਂਡੇ ਨੇ ਈਵੈਂਟ ਦੀ ਇੱਕ ਸ਼ੀਸ਼ੇ 'ਚ ਖਿੱਚੀ ਸੈਲਫੀ ਵੀ ਸਾਂਝੀ ਕੀਤੀ ਹੈ ਜਿਸ 'ਚ ਉਸ ਦੇ ਚਿਹਰੇ 'ਤੇ ਚਮਕ ਸਾਫ਼ ਦੇਖੀ ਜਾ ਸਕਦੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, "ਮਿਲਾਨ 'ਚ ਸਵਾਰੋਵਸਕੀ 'ਮਾਸਟਰਸ ਆਫ ਲਾਈਟ' ਪ੍ਰਦਰਸ਼ਨੀ 'ਚ ਹਿੱਸਾ ਲੈਣਾ ਸਨਮਾਨ ਦੀ ਗੱਲ ਹੈ।

ਇਹ ਖ਼ਬਰ ਵੀ ਪੜ੍ਹੋ- ਅਵਿਕਾ ਗੌਰ ਦਾ ਬਾਡੀਗਾਰਡ ਨੇ ਕੀਤਾ ਸੀ ਜਿਨਸੀ ਸ਼ੋਸ਼ਣ, ਹੋਇਆ ਖੁਲਾਸਾ

ਕੰਮ ਦੀ ਗੱਲ ਕਰੀਏ ਤਾਂ ਅਨੰਨਿਆ ਪਾਂਡੇ ਜਲਦ ਹੀ ਫ਼ਿਲਮ 'ਕਾਲ ਮੀ ਬੇ' 'ਚ ਨਜ਼ਰ ਆਵੇਗੀ। ਐਮਾਜ਼ਾਨ ਪ੍ਰਾਈਮ ਦੀ ਇਹ ਸੀਰੀਜ਼ 6 ਸਤੰਬਰ ਨੂੰ ਸਟ੍ਰੀਮ ਹੋਵੇਗੀ।


author

DILSHER

Content Editor

Related News