ਵਿਵੇਕ ਓਬਰਾਏ ਨਾਲ 1.55 ਕਰੋੜ ਦੀ ਧੋਖਾਦੇਹੀ, 3 ਲੋਕਾਂ ਵਿਰੁੱਧ ਮਾਮਲਾ ਦਰਜ

Saturday, Jul 22, 2023 - 12:06 PM (IST)

ਵਿਵੇਕ ਓਬਰਾਏ ਨਾਲ 1.55 ਕਰੋੜ ਦੀ ਧੋਖਾਦੇਹੀ, 3 ਲੋਕਾਂ ਵਿਰੁੱਧ ਮਾਮਲਾ ਦਰਜ

ਮੁੰਬਈ (ਭਾਸ਼ਾ) - ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨਾਲ 3 ਲੋਕਾਂ ਨੇ ਕਥਿਤ ਤੌਰ ’ਤੇ 1.55 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ਹੈ। ਦੋਸ਼ੀਆਂ ਨੇ ਇਕ ਪ੍ਰੋਗਰਾਮ ਅਤੇ ਫ਼ਿਲਮ ਨਿਰਮਾਣ ਕੰਪਨੀ ਵਿਚ ਨਿਵੇਸ਼ ਕਰਨ ’ਤੇ ਚੰਗਾ ਰਿਟਰਨ ਮਿਲਣ ਦਾ ਵਾਅਦਾ ਕਰ ਕੇ ਅਦਾਕਾਰ ਨੂੰ ਨਿਵੇਸ਼ ਕਰਨ ਨੂੰ ਕਿਹਾ ਪਰ ਰਕਮ ਦੀ ਵਰਤੋਂ ਖੁਦ ਲਈ ਕੀਤੀ। ਪੁਲਸ ਨੇ ਦੱਸਿਆ ਕਿ ਓਬਰਾਏ ਦੇ ਚਾਰਟਿਡ ਅਕਾਊਂਡ ਨੇ ਇਨ੍ਹਾਂ ਤਿੰਨ ਲੋਕਾਂ ਦੇ ਵਿਰੁੱਧ ਅੰਧੇਰੀ ਪੂਰਬ ਦੇ ਐੱਮ. ਆਈ. ਡੀ. ਸੀ. ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਸ਼ਿਕਾਇਤ ਮੁਤਾਬਕ ਇਕ ਫ਼ਿਲਮ ਨਿਰਮਾਤਾ ਸਮੇਤ ਤਿੰਨੇ ਦੋਸ਼ੀ, ਅਦਾਕਾਰ ਦੇ ਕਾਰੋਬਾਰੀ ਸਾਂਝੇਦਾਰ ਸਨ ਅਤੇ ਉਨ੍ਹਾਂ ਨੇ (ਦੋਸ਼ੀਆਂ ਨੇ) ਓਬਰਾਏ ਨੂੰ ਇਕ ਪ੍ਰੋਗਰਾਮ ਅਤੇ ਫ਼ਿਲਮ ਨਿਰਮਾਣ ਕੰਪਨੀ ਵਿਚ ਰੁਪਏ ਨਿਵੇਸ਼ ਕਰਨ ਲਈ ਕਿਹਾ ਸੀ। ਅਧਿਕਾਰੀ ਨੇ ਕਿਹਾ ਕਿ ਅਦਾਕਾਰ ਦੀ ਪਤਨੀ ਵੀ ਕੰਪਨੀ ਵਿਚ ਭਾਈਵਾਲ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਿਲਸਿਲੇ ਵਿਚ ਇੰਡੀਅਨ ਪੈਨਲ ਕੋਡ ਦੀ ਧਾਰਾ 420 (ਧੋਖਾਦੇਹੀ), 419 (ਧੋਖਾ ਦੇਣ ਲਈ ਕਿਸੇ ਹੋਰ ਦੀ ਪਛਾਣ ਦੀ ਵਰਤੋਂ ਕਰਨਾ), 409 (ਅਪਰਾਧਿਕ ਵਿਸ਼ਵਾਸਘਾਤ) ਅਤੇ 34 (ਸਾਂਝਾ ਇਰਾਦਾ ਰੱਖਣ) ਦੇ ਤਹਿਤ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News