ਫ਼ਿਲਮ ਜਗਤ ਨੂੰ ਇਕ ਹੋਰ ਝਟਕਾ, ਹੁਣ ਇਸ ਪ੍ਰਸਿੱਧ ਅਦਾਕਾਰ ਦਾ ਹੋਇਆ ਦਿਹਾਂਤ

Monday, Oct 05, 2020 - 12:59 PM (IST)

ਫ਼ਿਲਮ ਜਗਤ ਨੂੰ ਇਕ ਹੋਰ ਝਟਕਾ, ਹੁਣ ਇਸ ਪ੍ਰਸਿੱਧ ਅਦਾਕਾਰ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿਸ਼ਾਲ ਆਨੰਦ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 'ਚੱਲਤੇ ਚੱਲਤੇ', 'ਸਾਰੇ ਗਾਮਾ', 'ਦਿਲ ਸੇ ਮਿਲੇ ਦਿਲ' ਅਤੇ 'ਟੈਕਸੀ ਡਰਾਈਵਰ' ਸਣੇ ਕਈ ਫ਼ਿਲਮਾਂ 'ਚ ਆਪਣੇ ਅਭਿਨੈ ਦਾ ਦਮ ਦਿਖਾਇਆ। ਖ਼ਬਰ ਹੈ ਕਿ ਵਿਸ਼ਾਲ ਆਨੰਦ ਦਾ ਦਿਹਾਂਤ ਬੀਤੇ ਦਿਨੀਂ ਹੋਇਆ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ।

ਵਿਸ਼ਾਲ ਆਨੰਦ ਦਾ ਅਸਲੀ ਨਾਂ ਭਿਸ਼ਮ ਕੋਹਲੀ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕੁੱਲ 11 ਫ਼ਿਲਮਾਂ 'ਚ ਕੰਮ ਕੀਤਾ ਸੀ। ਇਨ੍ਹਾਂ 'ਚੋਂ ਕੁਝ ਫ਼ਿਲਮਾਂ ਦੇ ਉਹ ਨਿਰਮਾਤਾ-ਨਿਰਦੇਸ਼ਕ ਵੀ ਰਹੇ ਸਨ।


author

sunita

Content Editor

Related News