ਚਿਯਾਨ ਵਿਕਰਮ ਨੇ ‘ਤੰਗਲਾਨ’ ਦੀ ਸਫਲਤਾ ਦਾ ਜਸ਼ਨ ਮਨਾਇਆ

Thursday, Aug 29, 2024 - 02:22 PM (IST)

ਚਿਯਾਨ ਵਿਕਰਮ ਨੇ ‘ਤੰਗਲਾਨ’ ਦੀ ਸਫਲਤਾ ਦਾ ਜਸ਼ਨ ਮਨਾਇਆ

ਮੁੰਬਈ (ਬਿਊਰੋ) - ਚਿਯਾਨ ਵਿਕਰਮ ਸਟਾਰਰ ਫਿਲਮ ‘ਤੰਗਲਾਨ’ ਨੇ ਆਪਣੀ ਰਿਲੀਜ਼ ਨਾਲ ਹੀ ਹਲਚਲ ਮਚਾ ਦਿੱਤੀ ਹੈ। ਫਿਲਮ ਨੂੰ ਸ਼ਾਨਦਾਰ ਸਮੀਖਿਆ ਪ੍ਰਾਪਤ ਹੋਈ ਹੈ ਅਤੇ ਇਸ ਨੇ ਬਾਕਸ ਆਫਿਸ ’ਤੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਹਨ। ਹਾਲਾਂਕਿ ਫਿਲਮ ਸਿਨੇਮਾਘਰਾਂ ਵਿਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਪਰ ਨਿਰਮਾਤਾਵਾਂ ਨੇ ਇਸ ਦੀ ਟੀਮ ਨਾਲ ਬਹੁਤ ਹੀ ਸਾਦੇ ਤਰੀਕੇ ਨਾਲ ਇਸ ਦੀ ਸਫਲਤਾ ਦਾ ਜਸ਼ਨ ਮਨਾਇਆ। ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਨਿਰਮਾਤਾਵਾਂ ਨੇ ਇਕ ਸਫਲਤਾ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿਚ ਕਲਾਕਾਰ ਅਤੇ ਟੀਮ ਮੌਜੂਦ ਸੀ।

PunjabKesari

ਇਸ ਜਸ਼ਨ ਦੇ ਮੌਕੇ ’ਤੇ ਚਿਆਨ ਵਿਕਰਮ ਰਵਾਇਤੀ ਦੱਖਣੀ ਭਾਰਤੀ ਪਹਿਰਾਵੇ ਵਿਚ ਨਜ਼ਰ ਆਏ। ਇੰਨਾ ਹੀ ਨਹੀਂ ਟੀਮ ਨੂੰ ਖਾਣਾ ਵੀ ਪਰੋਸਿਆ। ਇਹ ਫਿਲਮ ਸਿਨੇਮਾਘਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਤੇ ਉਮੀਦ ਹੈ ਕਿ ਇਹ ਭਵਿੱਖ ’ਚ ਵੀ ਸਫਲ ਰਹੇਗੀ।

PunjabKesari

ਪਾ. ਰਣਜੀਤ ਵੱਲੋਂ ਨਿਰਦੇਸ਼ਤ ਚਿਯਾਨ ਵਿਕਰਮ ਅਤੇ ਮਾਲਵਿਕਾ ਮੋਹਨਨ ਸਟਾਰਰ ‘ਤੰਗਲਾਨ’ 15 ਅਗਸਤ ਨੂੰ ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਭਾਸ਼ਾ ਵਿਚ ਦੁਨੀਆ ਭਰ ਵਿਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ 6 ਸਤੰਬਰ ਨੂੰ ਹਿੰਦੀ ’ਚ ਰਿਲੀਜ਼ ਹੋਵੇਗੀ। ਫਿਲਮ ਦਾ ਸੰਗੀਤ ਜੀ. ਵੀ. ਪ੍ਰਕਾਸ਼ ਕੁਮਾਰ ਨੇ ਦਿੱਤਾ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News