ਬਤੌਰ ਲੇਖਕ ਨਵੀਂ ਪਾਰੀ ਵੱਲ ਵਧੇ ਅਦਾਕਾਰ ਵਿਕਰਮ ਚੌਹਾਨ, ਕਈ ਚਰਚਿਤ ਫ਼ਿਲਮਾਂ ਦਾ ਰਹੇ ਨੇ ਹਿੱਸਾ
Wednesday, Jul 24, 2024 - 04:57 PM (IST)
ਜਲੰਧਰ (ਬਿਊਰੋ) : ਅਦਾਕਾਰ ਵਿਕਰਮ ਚੌਹਾਨ ਹੁਣ ਬਤੌਰ ਲੇਖਕ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਲਿਖੀ ਅਤੇ ਫਿਲਹਾਲ ਅਨ-ਟਾਈਟਲ ਪੰਜਾਬੀ ਵੈੱਬ ਸੀਰੀਜ਼, ਜੋ ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ। 'ਗਿੱਲ ਫਿਲਮ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ 'ਵਸਕ ਸਿਨੇਵਿਜ਼ਨ ਦੀ ਇਨ ਐਸੋਸੀਏਸ਼ਨ' ਅਧੀਨ ਬਣਾਈ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਦਾ ਨਿਰਦੇਸ਼ਨ ਦਿਲਾਵਰ ਸਿੱਧੂ ਕਰ ਰਹੇ ਹਨ, ਜੋ ਪਾਲੀਵੁੱਡ 'ਚ ਬਤੌਰ ਐਕਟਰ ਅਤੇ ਨਿਰਦੇਸ਼ਕ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਅਮਰਿੰਦਰ ਗਿੱਲ ਕਿਸੇ ਵੇਲੇ ਕਰਦੇ ਸਨ ਬੈਂਕ 'ਚ ਨੌਕਰੀ, ਇਸ ਫ਼ਿਲਮ ਨਾਲ ਵੱਡੇ ਪਰਦੇ 'ਤੇ ਖ਼ੁਦ ਨੂੰ ਕੀਤਾ ਪੱਕੇ ਪੈਰੀਂ
ਮੋਹਾਲੀ ਅਤੇ ਖਰੜ੍ਹ ਲਾਗਲੇ ਇਲਾਕਿਆਂ 'ਚ ਫਿਲਮਾਈ ਜਾ ਰਹੀ ਅਤੇ ਸੰਦੇਸ਼ਮਕ ਭਾਵਨਾਤਮਕ ਕਹਾਣੀ-ਸਾਰ ਅਧੀਨ ਬਣਾਈ ਜਾ ਰਹੀ ਉਕਤ ਵੈੱਬ ਸੀਰੀਜ਼ 'ਚ ਸਮਾਜਿਕ ਸਰੋਕਾਰਾਂ ਨੂੰ ਵੀ ਬਰਾਬਰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ, ਜਿਸ 'ਚ ਅਸਲ ਜ਼ਿੰਦਗੀ ਦੇ ਕਈ ਰੰਗ ਵੇਖਣ ਨੂੰ ਮਿਲਣਗੇ। ਮੱਧਵਰਗੀ ਅਤੇ ਗਰੀਬੀ ਦਾ ਸੰਤਾਪ ਹੰਢਾ ਰਹੇ ਲੋਕਾਂ ਖ਼ਾਸ ਕਰ ਬੱਚਿਆਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਦਿਲ-ਟੁੰਬਵਾਂ ਵਰਣਨ ਕਰਦੀ ਇਸ ਵੈੱਬ ਸੀਰੀਜ਼ ਨੂੰ ਪ੍ਰਭਾਵੀ ਰੂਪ ਦੇਣ ਲਈ ਜੀਅ ਜਾਨ ਨਾਲ ਜੁਟੇ ਹੋਏ ਹਨ ਅਦਾਕਾਰ ਅਤੇ ਲੇਖਕ ਵਿਕਰਮ ਚੌਹਾਨ, ਜੋ ਸਾਹਮਣੇ ਆਉਣ ਵਾਲੀਆਂ ਕੁਝ ਪੰਜਾਬੀ ਫ਼ਿਲਮਾਂ 'ਚ ਵੀ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਦੀ ਹੋਈ ਬੱਲੇ-ਬੱਲੇ, ਗਿੱਪੀ ਦੀ ਫ਼ਿਲਮ ਦਾ ਤੋੜਿਆ ਰਿਕਾਰਡ, ਕੀਤੀ ਇੰਨੀ ਕਮਾਈ
ਹਾਲੀਆ ਸਮੇਂ ਦੌਰਾਨ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ ਫ਼ਿਲਮ 'ਬੱਲੇ ਓ ਚਲਾਕ ਸੱਜਣਾ' ਨਾਲ ਵੀ ਚੌਖੀ ਸਲਾਹੁਤਾ ਹਾਸਲ ਕਰ ਚੁੱਕੇ ਹਨ ਇਹ ਬਾਕਮਾਲ ਅਦਾਕਾਰ, ਜੋ ਆਗਾਮੀ ਦਿਨੀਂ ਰਿਲੀਜ਼ ਹੋਣ ਜਾ ਰਹੀ ਬਹੁ ਭਾਸ਼ਾਈ ਅਤੇ ਡਾਰਕ ਜੋਨ ਫਿਲਮ 'ਪਰੇਤਾ' 'ਚ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ, ਜਿਨ੍ਹਾਂ ਦੀ ਇਸ ਚਰਚਿਤ ਫ਼ਿਲਮ ਦਾ ਨਿਰਦੇਸ਼ਨ ਵਿਸ਼ਾਲ ਕੋਸ਼ਿਕ ਵੱਲੋਂ ਕੀਤਾ ਗਿਆ ਹੈ। ਪੰਜਾਬੀ ਫ਼ਿਲਮ ਜਗਤ 'ਚ ਬਹੁਤ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਅਪਣੇ ਅਲਹਦਾ ਵਜ਼ੂਦ ਦਾ ਇਜ਼ਹਾਰ ਕਰਵਾਉਣ ਵਾਲੇ ਅਦਾਕਾਰ ਵਿਕਰਮ ਚੌਹਾਨ ਅਨੁਸਾਰ ਕਮਰਸ਼ਿਅਲ ਨਾਲੋਂ ਆਫ-ਬੀਟ ਅਤੇ ਅਜਿਹੀਆਂ ਫ਼ਿਲਮਾਂ ਕਰਨਾ ਉਨ੍ਹਾਂ ਦੀ ਹਮੇਸ਼ਾ ਤਰਜੀਹ 'ਚ ਸ਼ੁਮਾਰ ਰਹਿੰਦਾ ਹੈ, ਜਿਨ੍ਹਾਂ ਦੁਆਰਾ ਕੁਝ ਨਿਵੇਕਲਾ ਕੀਤਾ ਜਾ ਸਕੇ, ਜਿਸ ਦੀ ਛਾਪ ਲੰਮਾ ਸਮਾਂ ਦਰਸ਼ਕਾਂ ਦੇ ਦਿਮਾਗ 'ਚ ਤਾਜ਼ਾ ਰਹੇ।
ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਦੇ ਮੁਰੀਦ ਹਨੀ ਸਿੰਘ, ਕਿਹਾ- ਉਹ ਅਜਿਹਾ ਕਲਾਕਾਰ ਹੈ, ਜੋ ਰੇਗਿਸਤਾਨ 'ਚ ਵੀ ਖੂਹ ਪੱਟ ਕੇ ਪਾਣੀ ਕੱਢ ਲਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।