ਵਰੁਣ ਧਵਨ ਦਾ 'ਕੋਰੋਨਾ' ਟੈਸਟ ਨੈਗੇਟਿਵ, ਹੁਣ ਜਲਦ ਸ਼ੁਰੂ ਕਰਨਗੇ ਫ਼ਿਲਮ ਦੀ ਸ਼ੂਟਿੰਗ

Friday, Dec 18, 2020 - 10:08 AM (IST)

ਵਰੁਣ ਧਵਨ ਦਾ 'ਕੋਰੋਨਾ' ਟੈਸਟ ਨੈਗੇਟਿਵ, ਹੁਣ ਜਲਦ ਸ਼ੁਰੂ ਕਰਨਗੇ ਫ਼ਿਲਮ ਦੀ ਸ਼ੂਟਿੰਗ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਵਰੁਣ ਧਵਨ ਤੇ ਉਨ੍ਹਾਂ ਦੀ ਫ਼ਿਲਮ 'ਜੁਗ ਜੁਗ ਜੀਓ' ਦੀ ਟੀਮ ਦੇ ਕੁਝ ਮੈਂਬਰ, ਜੋ ਪਿਛਲੇ ਦਿਨੀਂ ਸ਼ੂਟਿੰਗ ਦੌਰਾਨ 'ਕੋਰੋਨਾ ਪਾਜ਼ੀਟਿਵ' ਹੋ ਗਏ ਸਨ ਪਰ ਹੁਣ ਵਰੁਣ ਧਵਨ 'ਕੋਰੋਨਾ' ਮੁਕਤ ਹੋ ਚੁੱਕੇ ਹਨ। ਉਹ ਜਲਦ ਹੀ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਫ਼ਿਲਮ 'ਜੁਗ ਜੁਗ ਜੀਓ' ਦੇ ਕਲਾਕਾਰ ਵਰੁਣ ਧਵਨ, ਨੀਤੂ ਕਪੂਰ ਤੇ ਨਿਰਦੇਸ਼ਕ ਰਾਜ ਮਹਿਤਾ 'ਕੋਰੋਨਾ' ਪੌਜ਼ੇਟਿਵ ਪਾਏ ਗਏ ਸਨ। ਚੰਡੀਗੜ੍ਹ ਵਿਖੇ ਇਸ ਫ਼ਿਲਮ ਦਾ ਸ਼ੂਟ ਚੱਲ ਰਿਹਾ ਸੀ ਪਰ ਟੀਮ ਦੇ ਕੁਝ ਮੈਂਬਰ ਕੋਰੋਨਾ ਪੌਜ਼ੇਟਿਵ ਆਉਣ ਬਾਅਦ ਇਸ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ।

ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਦੂਜੇ ਪਾਸੇ ਨਿਰਦੇਸ਼ਕ ਰਾਜ ਮਹਿਤਾ ਵੀ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਏ ਹਨ। ਓਥੇ ਹੀ ਨੀਤੂ ਕਪੂਰ ਦੀ ਬੇਟੀ ਰਿਧਿਮਾ ਸਾਹਨੀ ਨੇ ਪੋਸਟ ਸ਼ੇਅਰ ਕਰ ਕੇ ਦੱਸਿਆ ਸੀ ਕੀ ਉਨ੍ਹਾਂ ਦੀ ਮਾਂ ਕੋਰੋਨਾ ਇਨਫੈਕਸ਼ਨ ਤੋਂ ਬਾਹਰ ਆ ਚੁੱਕੀ ਹੈ ਤੇ ਉਹ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ। ਨੀਤੂ ਕਪੂਰ ਨੂੰ ਖ਼ਰਾਬ ਸਿਹਤ ਦੇ ਕਾਰਨ ਏਅਰ ਐਂਬੂਲੈਂਸ ਜ਼ਰੀਏ ਮੁੰਬਈ ਲਿਜਾਇਆ ਗਿਆ ਸੀ।

ਹੁਣ ਨੀਤੂ ਕਪੂਰ ਤੇ ਵਰੁਣ ਧਵਨ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੋਵੇਂ 19 ਦਸੰਬਰ ਤੋਂ ਫ਼ਿਲਮ 'ਜੁਗ ਜੁਗ ਜੀਓ' ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਓਥੇ ਹੀ ਫ਼ਿਲਮ ਦੇ ਬਾਕੀ ਕਲਾਕਾਰ ਅਨਿਲ ਕਪੂਰ ਤੇ ਕਿਆਰਾ ਅਡਵਾਨੀ ਵੀ ਸ਼ੂਟ ਨੂੰ ਪੂਰਾ ਕਰਨ ਲਈ 18 ਦਸੰਬਰ ਨੂੰ ਚੰਡੀਗੜ੍ਹ ਪਹੁੰਚਣਗੇ।

 

ਨੋਟ - ਵਰੁਣ ਧਵਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News