ਅਦਾਕਾਰਾ ਤਨੁਸ਼੍ਰੀ ਦੱਤਾ ਦਾ ਹੋਇਆ ਐਕਸੀਡੈਂਟ, ਮਹਾਕਾਲ ਦੇ ਦਰਸ਼ਨ ਕਰਨ ਜਾਂਦੇ ਸਮੇਂ ਵਾਪਰਿਆ ਹਾਦਸਾ (ਤਸਵੀਰਾਂ)

05/03/2022 4:08:43 PM

ਮੁੰਬਈ- ਬੀ-ਟਾਊਨ ਸਿਤਾਰੇ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਕੁਝ ਦਿਨ ਪਹਿਲੇ ਹੀ ਅਦਾਕਾਰਾ ਮਲਾਇਕਾ ਅਰੋੜਾ ਸੜਕ ਹਾਦਸੇ ਦਾ ਸ਼ਿਕਾਰ ਹੋਈ ਸੀ। ਉਨ੍ਹਾਂ ਦੇ ਮੱਥੇ 'ਤੇ ਟਾਂਕੇ ਲੱਗੇ ਸਨ। ਉਧਰ ਹੁਣ ਇਕ ਹੋਰ ਅਦਾਕਾਰਾ ਦਾ ਰੋਡ ਐਕਸੀਡੈਂਟ ਹੋਇਆ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਤਨੁਸ਼੍ਰੀ ਦੱਤਾ ਹੈ। ਤਨੁਸ਼੍ਰੀ ਦੱਤਾ ਦੀ ਕਾਰ ਦਾ ਐਕਸੀਡੈਂਟ ਉਸ ਸਮੇਂ ਹੋਇਆ, ਜਦੋਂ ਉਹ ਮਹਾਕਾਲ ਦੇ ਦਰਸ਼ਨ ਲਈ ਰਸਤੇ 'ਚ ਸੀ।

PunjabKesari
ਤਨੁਸ਼੍ਰੀ ਦੱਤਾ ਬੋਲੀ ਬੀਤੇ ਦਿਨੀਂ ਉਜੈਨ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੀ ਸੀ। ਦਰਸ਼ਨ ਕਰਨ ਜਾਣ ਦੌਰਾਨ ਉਨ੍ਹਾਂ ਦੇ ਨਾਲ ਹਾਦਸਾ ਹੋ ਗਿਆ। ਅਦਾਕਾਰਾ ਨੇ ਆਪਣੇ ਨਾਲ ਹੋਏ ਹਾਦਸੇ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਜਿਸ 'ਚ ਉਨ੍ਹਾਂ ਨੇ ਮੰਦਿਰ ਦਰਸ਼ਨ ਕਰਨ ਤੋਂ ਇਲਾਵਾ ਆਪਣੀ ਸੱਟ ਦੀ ਫੋਟੋ ਵੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਹੋਏ ਇਸ ਘਟਨਾ ਬਾਰੇ ਦੱਸਿਆ। ਇਕ ਤਸਵੀਰ 'ਚ ਤਨੁਸ਼੍ਰੀ ਆਪਣੀ ਲੱਤ 'ਤੇ ਲੱਗੀ ਸੱਟ ਦਿਖਾ ਰਹੀ ਹੈ।

ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦਾ ਗੋਡਾ ਖੂਨ ਨਾਲ ਲਥਪਥ ਹੈ ਉਧਰ ਕੁਝ ਤਸਵੀਰਾਂ 'ਚ ਉਹ ਮੰਦਰ 'ਚ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਤਨੁਸ਼੍ਰੀ ਰੈੱਡ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ। ਮੱਥੇ 'ਤੇ ਚੰਦਨ ਦਾ ਟਿੱਕਾ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ।

PunjabKesari
ਤਨੁਸ਼੍ਰੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ-'ਅੱਜ ਦਾ ਦਿਨ ਐਡਵੈਂਚਰਸ ਰਿਹਾ। ਆਖਿਰ 'ਚ ਮਹਾਕਾਲ ਦੇ ਦਰਸ਼ਨ ਲਈ ਪਹੁੰਚੀ। ਮੰਦਰ ਦੇ ਰਸਤੇ 'ਚ ਇਕ ਅਜੀਬ ਘਟਨਾ ਹੋਈ, ਬ੍ਰੇਕ ਫੇਲ ਹੋਣ ਤੋਂ ਬਾਅਦ, ਗੱਡੀ ਟਕਰਾ ਗਈ । ਸਿਰਫ ਕੁਝ ਟਾਂਕੇ ਲੱਗੇ...ਜੈ ਸ਼੍ਰੀ ਮਹਾਕਾਲ।


ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਦੇ ਨਾਲ ਤਨੁਸ਼੍ਰੀ ਨੇ ਲਿਖਿਆ-'ਮੇਰੀ ਜ਼ਿੰਦਗੀ ਦਾ ਪਹਿਲਾਂ ਐਕਸੀਡੈਂਟ ਅਤੇ ਇਸ ਨੇ ਮੇਰੇ ਸੰਕਲਪ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਬਣਾ ਦਿੱਤਾ...ਬਹੁਤ ਹੀ ਅਜੀਬ ਜਿਹਾ ਅਨੁਭਵ ਰਿਹਾ, ਜੋ ਜਾਣਦੇ ਹੋਏ ਵੀ ਕਿ ਮੈਂ ਸ਼ਾਇਦ ਓਨੀ ਖੁਸ਼ਕਿਮਸਤ ਨਹੀਂ ਹਾਂ ਜਿੰਨੀ ਮੈਂ ਖੁਦ ਨੂੰ ਮੰਨਦੀ ਹਾਂ'। 

PunjabKesari
ਸਿਲਵਰ ਸਕ੍ਰੀਨ 'ਤੇ ਆਪਣੀ ਬੋਲਡਨੈੱਸ ਦਾ ਤੜਕਾ ਲਗਾਉਣ ਵਾਲੀ ਤਨੁਸ਼੍ਰੀ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ। ਉਨ੍ਹਾਂ ਨੇ ਕੁਝ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਹ ਬੋਲਡਨੈੱਸ ਦਿਖਾ ਕੇ ਵੀ ਬਾਲੀਵੁੱਡ 'ਚ ਸਫ਼ਲਤਾ ਹਾਸਲ ਨਹੀਂ ਕਰ ਪਾਈ। ਫਿਰ ਅਚਾਨਕ ਉਹ ਫਿਲਮਾਂ ਤੋਂ ਗਾਇਬ ਹੋ ਗਈ। 2018 'ਚ ਤਨੁਸ਼੍ਰੀ ਨੇ ਖੂਬ ਵਾਹਾਵਾਹੀ ਖੱਟੀ ਸੀ। ਤਨੁਸ਼੍ਰੀ ਨੇ ਨਵੰਬਰ 'ਚ ਸਾਲ 2018 'ਚ ਨਾਨਾ ਪਾਟੇਕਰ 'ਤੇ ਦੋਸ਼ ਲਗਾਇਆ ਸੀ ਕਿ 2008 'ਚ ਫਿਲਮ 'ਹੋਰਨ ਓਨ ਪਲੀਜ਼' ਦੇ ਸੈੱਟ 'ਤੇ ਅਦਾਕਾਰ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ।

PunjabKesari
ਇਸ ਤੋਂ ਬਾਅਦ ਨਾਨਾ ਪਾਟੇਕਰ ਦੇ ਹੱਥੋਂ ਫਿਲਮ 'ਹਾਊਸਫੁੱਲ' ਸਮੇਤ ਕਈ ਪ੍ਰਾਜੈਕਟਸ ਨਿਕਲ ਗਏ ਸਨ। ਮੁੰਬਈ ਪੁਲਸ ਨੇ ਨਾਨਾ ਪਾਟੇਕਰ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਸੀ ਪਰ ਜੂਨ 2019 'ਚ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਤਨੁਸ਼੍ਰੀ ਦੱਤਾ 'ਮਿਸ ਇੰਡੀਆ ਯੂਨੀਵਰਸ' ਦਾ ਟਾਈਟਲ ਆਪਣੇ ਨਾਂ ਕਰ ਚੁੱਕੀ ਹੈ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ।


Aarti dhillon

Content Editor

Related News