ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

Thursday, Sep 12, 2024 - 05:26 PM (IST)

ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ) : ਆਸਾਮ ਦੇ ਆਨਲਾਈਨ ਵਪਾਰ ਘੁਟਾਲੇ ਦੇ ਦੋਸ਼ੀ ਅਸਾਮੀ ਅਭਿਨੇਤਰੀ ਸੁਮੀ ਬੋਰਾਹ ਅਤੇ ਉਸ ਦੇ ਪਤੀ ਤਾਰਿਕ ਬੋਰਾਹ ਨੇ ਵੀਰਵਾਰ ਨੂੰ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਅਸਾਮ ਪੁਲਸ ਦੇ ਡੀ. ਜੀ. ਪੀ. ਗਿਆਨੇਂਦਰ ਪ੍ਰਤਾਪ ਸਿੰਘ ਨੇ ਕਿਹਾ, "ਹੁਣ ਉਨ੍ਹਾਂ ਦੀ ਖੇਡ ਖ਼ਤਮ ਹੋ ਗਈ ਹੈ। ਐੱਸ. ਟੀ. ਐੱਫ. ਟੀਮ ਨੂੰ ਵਧਾਈ।" ਵਪਾਰ ਘੁਟਾਲੇ ਦੀ ਜਾਂਚ ਲਈ ਅਸਾਮ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ (STF) ਬਣਾਈ ਗਈ ਸੀ।

ਇਹ ਖ਼ਬਰ ਵੀ ਪੜ੍ਹੋ ਨਮ ਅੱਖਾਂ ਨਾਲ ਪਿਤਾ ਦੇ ਘਰ ਪੁੱਜੀ ਮਲਾਇਕਾ ਅਰੋੜਾ, ਸਾਹਮਣੇ ਆਈ ਵੀਡੀਓ

ਸੁਮੀ ਬੋਰਾਹ ਅਤੇ ਉਸ ਦੇ ਪਤੀ ਤਾਰਿਕ ਬੋਰਾਹ ਨੇ ਡਿਬਰੂਗੜ੍ਹ 'ਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਿਛਲੇ ਹਫ਼ਤੇ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਦੋਵੇਂ ਫਰਾਰ ਸਨ। ਇਹ ਖੁਲਾਸਾ ਹੋਇਆ ਸੀ ਕਿ ਬੋਰਾਹ ਦੇ 2,200 ਕਰੋੜ ਰੁਪਏ ਦੀ ਧੋਖਾਧੜੀ ਦੇ ਸਰਗਨਾ ਬਿਸ਼ਾਲ ਫੁਕਨ ਨਾਲ ਚੰਗੇ ਸਬੰਧ ਸਨ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਸੁਮੀ ਬੋਰਾਹ ਨੇ ਸੋਸ਼ਲ ਮੀਡੀਆ 'ਤੇ ਇਕ ਵਾਇਰਲ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਭੱਜੀ ਨਹੀਂ ਸੀ, ਸਗੋਂ ਉਸ ਵਿਰੁੱਧ ਚਲਾਏ ਜਾ ਰਹੇ ਪ੍ਰਚਾਰ ਕਾਰਨ ਲੁਕੀ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਹੁਤ ਸਾਰੀਆਂ ਗਲਤ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ। ਇਸ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਵੀਡੀਓ ਵਿੱਚ ਬੋਰਾਹ ਨੇ ਇਹ ਵੀ ਕਿਹਾ ਸੀ ਕਿ ਉਹ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ -ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਮਸ਼ਹੂਰ ਅਦਾਕਾਰ

ਫੁਕਨ ਅਤੇ ਬੋਰਾਹ ਦੋਵੇਂ ਅਸਾਮ ਦੇ ਡਿਬਰੂਗੜ੍ਹ ਸ਼ਹਿਰ ਦੇ ਰਹਿਣ ਵਾਲੇ ਹਨ। ਫੁਕਨ ਨੇ ਆਪਣੀ ਕੰਪਨੀ ਲਈ ਗਾਹਕ ਪ੍ਰਾਪਤ ਕਰਨ ਲਈ ਅਸਾਮੀ ਫ਼ਿਲਮ ਉਦਯੋਗ 'ਚ ਬੋਰਾਹ ਦੇ ਨੈਟਵਰਕ ਦੀ ਵਰਤੋਂ ਕੀਤੀ। ਸੂਤਰਾਂ ਨੇ ਦੱਸਿਆ ਕਿ ਅਭਿਨੇਤਰੀ ਨੇ ਸਮਾਜ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਫੁਕਨ ਦੀ ਔਨਲਾਈਨ ਟਰੇਡਿੰਗ ਸਕੀਮ ਵਿੱਚ ਨਿਵੇਸ਼ ਕਰਨ ਲਈ ਵੀ ਮਨਾ ਲਿਆ, ਜਿਸ ਨਾਲ ਉਸ ਨੂੰ ਭਾਰੀ ਰਿਟਰਨ ਮਿਲਿਆ। ਸੁਮੀ ਬੋਰਾਹ ਨੇ ਪਿਛਲੇ ਸਾਲ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਫੋਟੋਗ੍ਰਾਫਰ ਤਾਰਿਕ ਬੋਰਾਹ ਨਾਲ ਵਿਆਹ ਕੀਤਾ ਸੀ। ਅਸਾਮੀ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਉਦੈਪੁਰ ਬੁਲਾਇਆ ਗਿਆ ਅਤੇ ਬਿਸ਼ਾਲ ਫੁਕਨ ਨੇ ਖਰਚੇ ਦਾ ਜ਼ਿੰਮਾ ਲਿਆ। ਉਸ ਨੇ ਕਥਿਤ ਤੌਰ 'ਤੇ ਸੁਮੀ ਬੋਰਾਹ ਦੇ ਵਿਆਹ 'ਤੇ ਘੱਟੋ-ਘੱਟ 5 ਕਰੋੜ ਰੁਪਏ ਖਰਚ ਕੀਤੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News