ਧਨਤੇਰਸ ਮੌਕੇ ਸਲਮਾਨ ਦੇ ਪਿਤਾ ਸਲੀਮ ਖ਼ਾਨ ਨੇ ਖਰੀਦੀ ਨਵੀਂ ਕਾਰ
Wednesday, Oct 30, 2024 - 12:22 PM (IST)
ਮੁੰਬਈ (ਬਿਊਰੋ) - ਧਨਤੇਰਸ ਦੇ ਸ਼ੁਭ ਮੌਕੇ ‘ਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਇਕ ਚਮਕਦਾਰ ਨਵੀਂ ਮਰਸੀਡੀਜ਼ ਕਾਰ ਖਰੀਦੀ ਹੈ। ਨਵੀਂ ਕਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਕਾਰ ‘ਗਲੈਕਸੀ ਅਪਾਰਟਮੈਂਟ’ ਦੇ ਬਾਹਰ ਘੁੰਮਦੀ ਨਜ਼ਰ ਆ ਰਹੀ ਹੈ। ਬਾਬਾ ਸਿੱਦੀਕੀ ਕਤਲ ਕਾਂਡ ਤੋਂ ਬਾਅਦ ਲਾਰੈਂਸ ਬਿਸ਼ਨੋਈ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਇਸ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮਿਲ ਰਹੀਆਂ ਧਮਕੀਆਂ ਕਾਰਨ ਸਲਮਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਹਾਲ ਹੀ ‘ਚ ਸਲਮਾਨ ਨੇ ਵੀ ਬੁਲੇਟ ਪਰੂਫ ਕਾਰ ਖਰੀਦੀ ਸੀ ਅਤੇ ਹੁਣ ਧਨਤੇਰਸ ਦੇ ਦਿਨ ਉਨ੍ਹਾਂ ਦੇ ਪਿਤਾ ਸਲੀਮ ਨੇ ਨਵੀਂ ਕਾਰ ਖਰੀਦੀ ਹੈ।
ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਮੌਤ ਨੇ ਮਨੋਰੰਜਨ ਜਗਤ 'ਚ ਮਚਾਈ ਤਰਥੱਲੀ
ਕਿੰਨੀ ਹੈ ਕਾਰ ਦੀ ਕੀਮਤ
ਸਲਮਾਨ ਦੇ ਪਿਤਾ ਸਲੀਮ ਨੇ ਆਪਣੇ ਲਈ ਇੱਕ ਮਰਸਡੀਜ਼ ਕਾਰ ਖਰੀਦੀ ਹੈ, ਜਿਸ ਦੀ ਕੀਮਤ 1.57 ਕਰੋੜ ਰੁਪਏ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਲੀਮ ਦੀ ਨਵੀਂ ਚਿੱਟੇ ਰੰਗ ਦੀ ਮਰਸਡੀਜ਼ ਬੈਂਜ਼ ਜੀ. ਐੱਲ. ਐੱਸ. ਕਾਰ ਦਿਖਾਈ ਦੇ ਰਹੀ ਹੈ। ਗੱਡੀ ਨੂੰ ਫੁੱਲਾਂ ਦੇ ਹਾਰ ਵੀ ਪਹਿਨਾਏ ਗਏ। ਕਾਰ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਵਰਿੰਦਰ ਚਾਵਲਾ ਨੇ ਲਿਖਿਆ, ‘ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ‘ਚ ਨਵੀਂ ਕਾਰ। ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਨਵੀਂ ਮਰਸੀਡੀਜ਼ ਖਰੀਦ ਕੇ ਧਨਤੇਰਸ ਦਾ ਜਸ਼ਨ ਮਨਾਇਆ।
ਸਲਮਾਨ ਨੇ ਖਰੀਦੀ ਕਾਰ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਲਮਾਨ ਨੇ ਵੀ ਬੁਲੇਟ ਪਰੂਫ ਕਾਰ ਖਰੀਦੀ ਸੀ। ਇਸ ਲਈ ਇੱਕ ਮਹੀਨੇ 'ਚ ਦੋ ਗੱਡੀਆਂ ਖ਼ਾਨ ਪਰਿਵਾਰ ਦੇ ਟਿਕਾਣੇ ’ਤੇ ਪੁੱਜੀਆਂ ਹਨ। ਉਸ ਨੇ ਇਹ ਕਾਰ ਸਲਮਾਨ ਦੀ ਸੁਰੱਖਿਆ ਕਾਰਨ ਲਈ ਸੀ।
ਇਹ ਖ਼ਬਰ ਵੀ ਪੜ੍ਹੋ - ਸੂਰਿਆ ਤੇ ਬੌਬੀ ਦਿਓਲ ਨੂੰ ਝਟਕਾ, ਫ਼ਿਲਮ 'ਕੰਗੂਵਾ' ਦਾ ਅਦਾਕਾਰ ਘਰ 'ਚ ਮਿਲਿਆ ਮ੍ਰਿਤਕ
ਧਮਕੀਆਂ ਵਿਚਕਾਰ ਸਲਮਾਨ ਕਰ ਰਹੇ ਨੇ ਕੰਮ
ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਦੀਵਾਲੀ ‘ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਸਿੰਘਮ ਅਗੇਨ’ ‘ਚ ਸਲਮਾਨ ਕੈਮਿਓ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਫ਼ਿਲਮ ‘ਸਿਕੰਦਰ’ ‘ਚ ਨਜ਼ਰ ਆਵੇਗੀ, ਜਿਸ ‘ਚ ਉਹ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।