ਅਦਾਕਾਰ ਸਲਿਲ ਅੰਕੋਲਾ ਹੋਏ ਕੋਰੋਨਾ ਦਾ ਸ਼ਿਕਾਰ, ਸੋਸ਼ਲ ਮੀਡੀਆ ’ਤੇ ਬਿਆਨ ਕੀਤਾ ਦਰਦ

03/02/2021 12:20:32 PM

ਮੁੰਬਈ: ਦੇਸ਼ ਦੇ ਕੁਝ ਕੋਨਿਆਂ ’ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਕੇਸ ਵਧਣ ਲੱਗ ਗਏ ਹਨ। ਮਹਾਰਾਸ਼ਟਰ ’ਚ ਇਸ ਸਮੇਂ ਕੋਰੋਨਾ ਕਾਫ਼ੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਖ਼ਾਸ ਕਰਕੇ ਪੁਣੇ ਅਤੇ ਮੁੰਬਈ ਵਰਗੇ ਸ਼ਹਿਰਾਂ ’ਚ। ਇਕ ਮਾਰਚ ਨੂੰ ਅਦਾਕਾਰ ਸਲਿਲ ਅੰਕੋਲਾ ਦਾ ਜਨਮਦਿਨ ਸੀ ਅਤੇ ਇਸ ਦਿਨ ਕੋਰੋਨਾ ਇੰਫੈਕਟਿਡ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ। ਹੁਣ ਸਲਿਲ ਨੇ ਆਪਣੇ ਇਸ ਜਨਮਦਿਨ ਨੂੰ ਕਦੇ ਨਹੀਂ ਭੁੱਲਣ ਵਾਲਾ ਜਨਮਦਿਨ ਦੱਸਿਆ ਹੈ। ਸਲਿਲ ਨੇ ਇਸ ਦੇ ਲਈ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਵੀ ਲਿਖੀ। 
ਜਨਮਦਿਨ ’ਤੇ ਹਸਪਤਾਲ ਪਹੁੰਚੇ ਸਲਿਲ
ਤੁਹਾਨੂੰ ਦੱਸ ਦੇਈਏ ਕਿ ਸਲਿਲ 1 ਮਾਰਚ ਨੂੰ 53 ਸਾਲ ਦੇ ਹੋ ਗਏ ਹਨ ਅਤੇ ਇਸ ਸਾਲ ਉਸ ਨੂੰ ਆਪਣੇ ਇਸ ਖ਼ਾਸ ਦਿਨ ’ਤੇ ਹਸਪਤਾਲ ’ਚ ਦਾਖ਼ਲ ਹੋਣਾ ਪਿਆ। ਜਿਸ ਤੋਂ ਬਾਅਦ ਸਲਿਲ ਨੇ ਇਕ ਸੋਸ਼ਲ ਮੀਡੀਆ ਰਾਹੀਂ ਸਭ ਦੇ ਨਾਲ ਆਪਣੀ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਸਲਿਲ ਨੇ ਹਸਪਤਾਲ ਤੋਂ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਮੇਰੇ ਲਈ ਇਹ ਦਿਨ ਕਦੇ ਨਾ ਭੁੱਲਣ ਵਾਲਾ ਬਣ ਚੁੱਕਾ ਹੈ ਅਤੇ ਇਹ ਕਾਫ਼ੀ ਡਰਾਵਨਾ ਹੈ ਪਰ ਮੈਨੂੰ ਇਸ ਤੋਂ ਬਾਹਰ ਆਉਣ ਲਈ ਤੁਹਾਡੀਆਂ ਸਭ ਦੀਆਂ ਦੁਆਵਾਂ ਦੀ ਲੋੜ ਹੋਵੇਗੀ। ਜਲਦ ਹੀ ਵਾਪਸੀ ਕਰਾਂਗਾ।

 
 
 
 
 
 
 
 
 
 
 
 
 
 
 

A post shared by Salil Ankola (@salilankola)


ਬਿਗ ਬੌਸ ’ਚ ਵੀ ਹਿੱਸਾ ਲੈ ਚੁੱਕੇ ਹਨ ਸਲਿਲ
ਦੱਸ ਦੇਈਏ ਕਿ ਹਾਲ ਹੀ ’ਚ ਅਦਾਕਾਰ ਸਲਿਲ ਨੂੰ ਮੁੰਬਈ ਕ੍ਰਿਕਟ ਸੰਘ ਨੇ ਆਪਣੇ ਮੁੱਖ ਚੋਣਕਰਤਾ ਚੁਣਿਆ ਹੈ। ਸਲਿਲ ਨੇ ਕਦੇ ਆਪਣੇ ਐਕਟਿੰਗ ਦੇ ਸ਼ੌਂਕ ਦੇ ਚੱਲਦੇ ਕ੍ਰਿਕਟ ਨੂੰ ਛੱਡ ਕੇ ਫ਼ਿਲਮਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਦੇ ਨਾਲ-ਨਾਲ ਟੀ.ਵੀ. ਸੀਰੀਅਲ ’ਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ 2006 ’ਚ ਟੀ.ਵੀ. ਰਿਐਲਿਟੀ ਸ਼ੋਅ ਬਿਗ ਬੌਸ ’ਚ ਵੀ ਹਿੱਸਾ ਲਿਆ ਸੀ। ਕਈ ਸਾਲ ਪਹਿਲਾਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਗਏ ਸਨ ਜਿਸ ਤੋਂ ਬਾਹਰ ਆਉਣ ’ਚ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗਾ। ਸਾਲ 2011 ’ਚ ਪਹਿਲੀ ਪਤਨੀ ਤਲਾਕ ਦੇ ਕੇ ਸਲਿਲ ਨੇ ਸਾਲ 2013 ’ਚ ਦੂਜਾ ਵਿਆਹ ਕਰ ਲਿਆ ਸੀ। 


Aarti dhillon

Content Editor

Related News