ਐਸ਼ਵਰਿਆ ਤੇ ਸ਼ਾਹਰੁਖ ਨਾਲ ਕੰਮ ਕਰ ਚੁੱਕੇ ਰੰਜਨ ਸਹਿਗਲ ਦਾ ਹੋਇਆ ਦਿਹਾਂਤ

07/12/2020 4:15:43 PM

ਵੈਬ ਡੈਸਕ (ਜਲੰਧਰ) - ਬਾਲੀਵੁੱਡ ਤੋਂ ਹਾਲ ਹੀ 'ਚ ਇਕ ਬੁਰੀ ਖਬਰ ਸਾਹਮਣੇ ਆਈ ਹੈ। 36 ਸਾਲਾ ਅਦਾਕਾਰ ਰੰਜਨ ਸਹਿਗਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਰੰਜਨ ਸਹਿਗਲ ਦਾ ਦਿਹਾਂਤ ਉਨ੍ਹਾਂ ਦੇ ਜ਼ੀਰਕਪੁਰ ਸਥਿਤ ਘਰ 'ਚ ਕਾਰਡਿਕ ਅਰੈਸਟ ਕਾਰਣ ਹੋਈ ਹੈ। ਰੰਜਨ ਦੇ ਦਿਹਾਂਤ ਕਾਰਨ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਹੈ ।

PunjabKesari
ਦੱਸਣਯੋਗ ਹੈ ਕਿ ਸ਼ਨੀਵਾਰ ਰਾਤ ਨੂੰ ਰੰਜਨ ਸਹਿਗਲ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪੀ.ਜੀ. ਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ । ਕੁਝ ਦੇਰ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਅੰਤਿਮ ਸਾਹ ਲਏ । ਲੌਕਡਾਊਨ ਦੇ ਚਲਦਿਆਂ ਰੰਜਨ ਮੁੰਬਈ ਤੋਂ ਜ਼ਿਰਕਪੁਰ ਆ ਗਏ ਸਨ। ਰੰਜਨ ਨੇ ਬਹੁਤ ਸਾਰੇ ਟੀ.ਵੀ. ਸੀਰੀਅਲ ਤੇ ਫ਼ਿਲਮਾਂ 'ਚ ਕੰਮ ਕੀਤਾ।

PunjabKesari

'ਕ੍ਰਾਈਮ ਪੈਟਰੋਲ', 'ਰਿਸ਼ਤਿਆਂ ਤੋਂ ਵੱਡੀ ਪ੍ਰਥਾ' 'ਸਾਵਧਾਨ ਇੰਡੀਆ' ਵਰਗੇ ਚਰਚਿੱਤ ਟੀ. ਵੀ ਸ਼ੋਅ ਕੀਤੇ। ਰੰਜਨ ਨੇ ਸਾਹਰੂਖ ਖਾਨ ਨਾਲ ਫ਼ਿਲਮ 'ਜ਼ੀਰੋ' ਅਤੇ ਅਤੇ ਐਸ਼ਵਰਿਆ ਰਾਏ ਨਾਲ ਫ਼ਿਲਮ 'ਸਰਬਜੀਤ' 'ਚ ਕੰਮ ਕਰ ਚੁੱਕੇ ਸਨ। ਰੰਜਨ ਸਹਿਗਲ ਨੇ ਸਾਲ 2014 'ਚ ਪੰਜਾਬੀ ਫ਼ਿਲਮ 'ਯਾਰਾਂ ਦਾ ਕੈੱਚ-ਅੱਪ' 'ਚ ਹਾਰਡੀ ਸੰਧੂ ਨਾਲ ਕੰਮ ਕੀਤਾ। 


Lakhan

Content Editor

Related News