Ranbir Kapoor ਦੇ ਬਚਾਅ ''ਚ ਆਈ Mrunal Thakur, ''ਐਨੀਮਲ'' ਬਾਰੇ ਆਖੀ ਇਹ ਗੱਲ

Monday, Sep 30, 2024 - 11:13 AM (IST)

Ranbir Kapoor ਦੇ ਬਚਾਅ ''ਚ ਆਈ Mrunal Thakur, ''ਐਨੀਮਲ'' ਬਾਰੇ ਆਖੀ ਇਹ ਗੱਲ

ਐਂਟਰਟੇਨਮੈਂਟ ਡੈਸਕ : 1 ਦਸੰਬਰ, 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਐਨੀਮਲ' ਹੁਣ ਤੱਕ ਦੀਆਂ ਸਭ ਤੋਂ ਵੱਧ ਚਰਚਿਤ ਫ਼ਿਲਮਾਂ 'ਚੋਂ ਇੱਕ ਹੈ। ਇਹ ਫ਼ਿਲਮ ਬਲਾਕਬਸਟਰ ਰਹੀ ਸੀ ਪਰ ਇਸ ਨਾਲ ਵਿਵਾਦ ਵੀ ਹੋਇਆ ਸੀ। ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਨੇ ਵੀ ਫ਼ਿਲਮ ਦੇ ਕੁਝ ਵਿਵਾਦਿਤ ਦ੍ਰਿਸ਼ਾਂ 'ਤੇ ਇਤਰਾਜ਼ ਪ੍ਰਗਟਾਇਆ ਸੀ। ਹਾਲਾਂਕਿ ਮ੍ਰਿਣਾਲ ਠਾਕੁਰ ਨੇ ਫ਼ਿਲਮ ਦਾ ਸਮਰਥਨ ਕੀਤਾ ਹੈ। ਟੀ.ਵੀ.  ਤੋਂ ਬਾਲੀਵੁੱਡ ਤੇ ਸਾਊਥ ਫ਼ਿਲਮਾਂ 'ਚ ਧਮਾਲ ਮਚਾ ਚੁੱਕੀ ਸੀਤਾਰਮਨ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੇ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ 'ਐਨੀਮਲ' ਬਾਰੇ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਨੇ ਰਣਬੀਰ ਕਪੂਰ ਦੇ ਕਿਰਦਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਂਮਰਜੈਂਸੀ' 'ਤੇ SGPC ਦਾ ਫ਼ੈਸਲਾ, ਕਰ 'ਤਾ ਵੱਡਾ ਐਲਾਨ

ਮ੍ਰਿਣਾਲ ਨੇ ਕੀਤਾ ਰਣਬੀਰ ਕਪੂਰ ਦਾ ਬਚਾਅ
ਆਈਫਾ 2024 'ਚ ਸ਼ਿਰਕਤ ਕਰਨ ਵਾਲੀ ਮ੍ਰਿਣਾਲ ਠਾਕੁਰ ਤੋਂ ਮੀਡੀਆ ਨਾਲ ਗੱਲਬਾਤ ਦੌਰਾਨ ਰਣਬੀਰ ਕਪੂਰ ਦੀ ਫ਼ਿਲਮ 'ਐਨੀਮਲ' ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਬਰਫੀ ਦੀ ਮਿਸਾਲ ਦਿੰਦਿਆਂ ਕਿਹਾ- ''ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਉਹ ਕਿਰਦਾਰ ਹੈ, ਜਿਸ ਨਾਲ ਅਸੀਂ ਜੁੜ ਰਹੇ ਹਾਂ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਣਬੀਰ ਵੀ ਉਹੀ ਅਦਾਕਾਰ ਹੈ, ਜਿਸ ਨੇ ਬਰਫੀ ਦਾ ਕਿਰਦਾਰ ਨਿਭਾਇਆ ਸੀ। ਅਸੀਂ ਇਸ ਗੱਲ ਦੀ ਸ਼ਲਾਘਾ ਕਿਉਂ ਨਹੀਂ ਕਰ ਸਕਦੇ ਕਿ ਇੱਕ ਐਕਟਰ 'ਐਨੀਮਲ' ਤੇ 'ਬਰਫੀ' ਵਰਗੀਆਂ ਭੂਮਿਕਾਵਾਂ ਕਰ ਸਕਦਾ ਹੈ। ਬਸ ਫ਼ਿਲਮਾਂ ਦਾ ਜਸ਼ਨ ਮਨਾਓ।  

https://x.com/bandarabbda/status/1840007297533100393

'ਐਨੀਮਲ' ਦੇ ਨਾ ਰਹੀ ਆਈਫਾ ਦੀ ਸ਼ਾਮ
ਆਈਫਾ ਐਵਾਰਡ 2024 'ਤੇ 'ਐਨੀਮਲ' ਨੇ ਰਾਜ ਕੀਤਾ ਹੈ। ਸੰਦੀਪ ਰੈਡੀ ਵਾਂਗਾ ਦੀ ਫ਼ਿਲਮ ਨੂੰ ਸਰਵੋਤਮ ਸੰਗੀਤ, ਸਰਵੋਤਮ ਮਰਦ ਅਤੇ ਔਰਤ ਗਾਇਕ, ਸਰਵੋਤਮ ਫ਼ਿਲਮ ਅਤੇ ਸਰਵੋਤਮ ਵਿਲੇਨ ਸਮੇਤ 6 ਪੁਰਸਕਾਰ ਮਿਲੇ ਹਨ। ਫ਼ਿਲਮ ਨੇ ਦੁਨੀਆ ਭਰ 'ਚ 900 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

ਕਿਉਂ 'ਐਨੀਮਲ' ’ਤੇ ਹੋਇਆ ਸੀ ਵਿਵਾਦ
'ਐਨੀਮਲ' ਦੇ ਕਈ ਸੀਨ ਔਰਤਾਂ ਖ਼ਿਲਾਫ਼ ਦੱਸੇ ਗਏ ਸਨ। ਰਣਵਿਜੇ (ਰਣਬੀਰ ਕਪੂਰ) ਨੂੰ ਜੁੱਤੀ ਚੱਟਣ ਤੋਂ ਲੈ ਕੇ ਆਪਣੀ ਪਤਨੀ ਨੂੰ ਧੋਖਾ ਦੇਣ ਤੱਕ, ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ਦੇ ਕਈ ਦ੍ਰਿਸ਼ਾਂ ਨੂੰ ਲੈ ਕੇ ਹੰਗਾਮਾ ਹੋਇਆ। ਕੰਗਨਾ ਰਣੌਤ ਤੋਂ ਲੈ ਕੇ ਜਾਵੇਦ ਅਖਤਰ ਤੱਕ ਨੇ ਫ਼ਿਲਮ ਦੀ ਆਲੋਚਨਾ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News