ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਦਿਹਾਂਤ

Tuesday, Feb 09, 2021 - 02:40 PM (IST)

ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਦਿਹਾਂਤ

ਮੁੰਬਈ : ਬੀਤੇ ਜ਼ਮਾਨੇ ਦੇ ਦਿੱਗਜ ਅਦਾਕਾਰ ਰਾਜ ਕਪੂਰ ਦੇ ਪੁੱਤਰ ਅਤੇ ਅਦਾਕਾਰ-ਨਿਰਦੇਸ਼ਕ ਰਾਜੀਵ ਕਪੂਰ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 58 ਸਾਲ ਦੇ ਸਨ। ਰਿਸ਼ੀ ਕਪੂਰ ਦੀ ਪਤਨੀ ਨੀਤੂ ਸਿੰਘ ਨੇ ਇੰਸਟਾਗ੍ਰਾਮ ’ਤੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਨੀਤੂ ਸਿੰਘ ਨੇ ਆਪਣੇ ਦਿਓਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਆਤਮਾ ਨੂੰ ਸ਼ਾਂਤੀ ਮਿਲੇ।’

PunjabKesari

ਫਿਲਹਾਲ ਰਾਜੀਵ ਕਪੂਰ ਦੇ ਦਿਹਾਂਤ ਦੇ ਕਾਰਨ ’ਤੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਫਿਲ਼ਮਾਂ ਵਿਚ ਆਪਣੀ ਸ਼ੁਰੂਆਤ 1983 ਵਿਚ ‘ਏਕ ਜਾਨ ਹੈਂ ਹਮ’ ਨਾਲ ਕੀਤੀ ਸੀ ਪਰ ਉਨ੍ਹਾਂ ਨੂੰ ਪਛਾਣ 1985 ਵਿਚ ਆਈ ‘ਰਾਮ ਤੇਰੀ ਗੰਗਾ ਮੈਲੀ’ ਫਿਲ਼ਮ ਨਾਲ ਮਿਲੀ। ਇਸ ਦਾ ਨਿਰਦੇਸ਼ਨ ਰਾਜ ਕਪੂਰ ਨੇ ਕੀਤਾ ਸੀ।

ਰਾਜੀਵ ਕਪੂਰ ਨੇ ‘ਆਸਮਾਨ’, ‘ਲਵਰ ਬਆਏ’, ‘ਜ਼ਬਰਦਸਤ’ ਅਤੇ ‘ਹਮ ਤੋਂ ਚਲੇ ਪਰਦੇਸ’ ਆਦਿ ਫਿਲ਼ਮਾਂ ਵਿਚ ਵੀ ਅਦਾਕਾਰੀ ਕੀਤੀ। ਹੀਰੋ ਦੇ ਤੌਰ ’ਤੇ ਉਨ੍ਹਾਂ ਦੀ ਆਖ਼ਰੀ ਫਿਲ਼ਮ ‘ਜ਼ਿੰਮੇਦਾਰ’ ਸੀ। ਇਸ ਦੇ ਬਾਅਦ ਉਨ੍ਹਾਂ ਨੇ ਨਿਰਮਾਨ ਅਤੇ ਨਿਰਦੇਸ਼ਨ ਵੱਲ ਰੁੱਖ ਕਰ ਲਿਆ। ਉਹ ਫਿਲ਼ਮ ਹਿਨਾ ਦੇ ਨਿਰਮਾਤਾ ਸਨ, ਜਿਸ ਦਾ ਨਿਰਦੇਸ਼ਨ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਕੀਤਾ ਸੀ ਅਤੇ ਅਦਾਕਾਰੀ ਕੀਤੀ ਸੀ ਰਿਸ਼ੀ ਕਪੂਰ ਨੇ। ਰਾਜੀਵ ਕਪੂਰ ਤਿੰਨ ਭਰਾਵਾਂ ਅਤੇ ਦੋ ਭੈਣਾਂ- ਰਣਧੀਰ ਕਪੂਰ, ਰਿਸ਼ੀ ਕਪੂਰ, ਰਿਤੂ ਨੰਦਾ ਅਤੇ ਰੀਮਾ ਜੈਨ ਵਿਚੋਂ ਸਭ ਤੋਂ ਛੋਟੇ ਸਨ।
 


author

cherry

Content Editor

Related News