ਅਦਾਕਾਰ ਪ੍ਰਕਾਸ਼ ਰਾਜ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

Monday, Mar 30, 2026 - 03:31 PM (IST)

ਅਦਾਕਾਰ ਪ੍ਰਕਾਸ਼ ਰਾਜ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

ਐਂਟਰਟੇਨਮੈਂਟ ਡੈਸਕ : ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਪ੍ਰਕਾਸ਼ ਰਾਜ ਦੇ ਪਰਿਵਾਰ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਦੀ ਮਾਂ ਸੁਵਰਨਲਤਾ (86) ਦਾ ਐਤਵਾਰ ਸਵੇਰੇ ਬੈਂਗਲੁਰੂ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਵਧਦੀ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ।

ਇਹ ਵੀ ਪੜ੍ਹੋ: ਜਦੋਂ ਖਾਨ ਸਾਬ੍ਹ ਨੇ ਸ਼ਿਲਪਾ ਸ਼ੈੱਟੀ ਤੋਂ ਬੁਲਵਾਈ ਪੰਜਾਬੀ, ਵੇਖੋ ਫਿਰ ਕੀ ਹੋਇਆ... (ਵੀਡੀਓ)

PunjabKesari

ਪਰਿਵਾਰ ਅਤੇ ਫਿਲਮ ਜਗਤ 'ਚ ਸੋਗ ਦੀ ਲਹਿਰ

ਪ੍ਰਕਾਸ਼ ਰਾਜ ਆਪਣੀ ਮਾਂ ਦੇ ਬੇਹੱਦ ਕਰੀਬ ਸਨ ਅਤੇ ਅਕਸਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਸਨ। ਅਦਾਕਾਰ ਦੀ ਮਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਦੱਖਣੀ ਭਾਰਤੀ ਫਿਲਮ ਇੰਡਸਟਰੀ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਅਦਾਕਾਰ ਪਵਨ ਕਲਿਆਣ ਸਮੇਤ ਕਈ ਰਾਜਨੀਤਿਕ ਆਗੂਆਂ ਨੇ ਵੀ ਪ੍ਰਕਾਸ਼ ਰਾਜ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।

ਇਹ ਵੀ ਪੜ੍ਹੋ: ਬਿਨਾਂ ਪਰਮਿਸ਼ਨ ਹੋ ਰਹੀ ਸੀ ਸ਼ੂਟਿੰਗ; ਅਦਾਕਾਰ ਰਾਹੁਲ ਬੈਨਰਜੀ ਦੀ ਮੌਤ ਮਗਰੋਂ ਪੁਲਸ ਦਾ ਵੱਡਾ ਖੁਲਾਸਾ

ਦੱਸਣਯੋਗ ਹੈ ਕਿ ਪ੍ਰਕਾਸ਼ ਰਾਜ ਨੇ ਹਮੇਸ਼ਾ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਂ ਦੇ ਸੰਘਰਸ਼ ਅਤੇ ਪਰਵਰਿਸ਼ ਸਿਰ ਬੰਨ੍ਹਦੇ ਆਏ ਹਨ। ਉਨ੍ਹਾਂ ਦੀ ਮਾਂ ਦੇ ਚਲੇ ਜਾਣ ਨਾਲ ਪ੍ਰਕਾਸ਼ ਰਾਜ ਨੂੰ ਨਿੱਜੀ ਤੌਰ 'ਤੇ ਵੱਡਾ ਘਾਟਾ ਪਿਆ ਹੈ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਹਨੀ ਸਿੰਘ, ਚਲਦੇ ਸ਼ੋਅ 'ਚ ਪੈੱਗ ਲੈ ਕੇ ਪਹੁੰਚਿਆ ਗਾਇਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News