ਫ਼ਿਲਮ ‘ਭੇੜੀਆ’ ਦੀ ਅਦਾਕਾਰ ਪ੍ਰਭਾਸ ਨੇ ਕੀਤੀ ਤਾਰੀਫ਼, ਟ੍ਰੇਲਰ ਯੂਟਿਊਬ ’ਤੇ ਨੰਬਰ 1 ਕਰ ਰਿਹਾ ਟ੍ਰੈਂਡ

Thursday, Oct 20, 2022 - 05:15 PM (IST)

ਫ਼ਿਲਮ ‘ਭੇੜੀਆ’ ਦੀ ਅਦਾਕਾਰ ਪ੍ਰਭਾਸ ਨੇ ਕੀਤੀ ਤਾਰੀਫ਼, ਟ੍ਰੇਲਰ ਯੂਟਿਊਬ ’ਤੇ ਨੰਬਰ 1 ਕਰ ਰਿਹਾ ਟ੍ਰੈਂਡ

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਦੀ ਫ਼ਿਲਮ ‘ਭੇੜੀਆ’ ਦਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਹੋ ਗਿਆ ਹੈ। ਭੇੜੀਆ ਦਾ ਇਹ ਖ਼ਤਰਨਾਕ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫ਼ਿਲਮ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ। ਟ੍ਰੇਲਰ ਨੂੰ ਪ੍ਰਸ਼ੰਸਕਾਂ ਨੇ ਹੀ ਨਹੀਂ ਸਗੋਂ ਫ਼ਿਲਮ ਸਟਾਰ ਨੇ ਵੀ ਤਾਰੀਫ਼ ਕੀਤੀ ਹੈ।ਇਸ ਦੌਰਾਨ ਸਾਊਥ ਸਿਨੇਮਾ ਦੇ ਅਦਾਕਾਰ ਪ੍ਰਭਾਸ ਨੇ ਵੀ ਵਰੁਣ ਧਵਨ ਦੀ ਫ਼ਿਲਮ ‘ਭੇੜੀਆ’ ਦੇ ਟ੍ਰੇਲਰ ਲਈ ਤਾਰੀਫ਼ਾ ਦੇ ਪੁੱਲ ਬੰਨ੍ਹੇ ਹਨ।

PunjabKesari

ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ’ਚ ਵਰੁਣ ਨੇ ਪਤਨੀ ਦਾ ਹੱਥ ਫੜ ਕੇ ਦਿੱਤੇ ਪੋਜ਼, ਨਤਾਸ਼ਾ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ

ਪ੍ਰਭਾਸ ਨੇ ਆਪਣੇ ਇੰਸਟਾਗ੍ਰਾਮ ’ਤੇ ਸਟੋਰੀ ’ਚ ‘ਭੇੜੀਆ’ ਦਾ ਪੋਸਟਰ ਸਾਂਝਾ ਕੀਤਾ। ਇਸ ਪੋਸਟਰ ਦੇ ਨਾਲ ਪ੍ਰਭਾਸ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘‘ਭੇੜੀਆ’ ਦਾ ਟ੍ਰੇਲਰ ਦੇਖਣ ’ਚ ਕਾਫ਼ੀ ਦਿਲਚਸਪ ਲੱਗ ਰਿਹਾ ਹੈ। ਫ਼ਿਲਮ ਦੀ ਪੂਰੀ ਟੀਮ ਨੂੰ ਮੇਰੀਆਂ ਸ਼ੁਭਕਾਮਨਾਵਾਂ।’

PunjabKesari

ਇਸ ਤਰ੍ਹਾਂ ਪ੍ਰਭਾਸ ਨੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਦੇ ‘ਭੇੜੀਏ’ ਦੀ ਤਾਰੀਫ ਕੀਤੀ ਹੈ। ਅਜਿਹੇ ’ਚ ਖ਼ਬਰ ਆਈ ਹੈ ਕਿ ਟ੍ਰੇਲਰ ਯੂਟਿਊਬ ’ਤੇ ਨੰਬਰ 1 ’ਤੇ ਟ੍ਰੈਂਡ ਕਰ ਰਿਹਾ ਹੈ।  ਭੇੜੀਆ ਦੇ ਇਸ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਇਸ ਬਾਇਓਪਿਕ ’ਚ ਕੰਮ ਕਰੇਗੀ ਕੰਗਨਾ ਰਣੌਤ, ਨਿਭਾਏਗੀ ਵੇਸਵਾ ਦਾ ਕਿਰਦਾਰ

ਫ਼ਿਲਮ ‘ਭੇੜੀਆ’ ਰਿਲੀਜ਼ ਦੇ ਬਾਰੇ ਗੱਲ ਕਰੀਏ ਤਾਂ ਇਹ ਫ਼ਿਲਮ 25 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਫ਼ਿਲਮ ’ਚ ਵਰੁਣ ਧਵਨ ਤੋਂ ਇਲਾਵਾ ਕ੍ਰਿਤੀ ਸੈਨਨ, ਅਭਿਸ਼ੇਕ ਬੈਨਰਜੀ, ਅਤੇ ਦੀਪਕ ਡੋਬਰਿਆਲ ਅਹਿਮ ਭੂਮਿਕਾਵਾਂ ’ਚ ਹਨ। 


author

Shivani Bassan

Content Editor

Related News