ਅਦਾਕਾਰਾ ਨਿਸ਼ਾ ਬਾਨੋ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

06/16/2023 12:53:57 PM

ਜਲੰਧਰ (ਬਿਊਰੋ) :  ਇੱਕ ਤੋਂ ਬਾਅਦ ਇੱਕ ਫ਼ਿਲਮ 'ਚ ਲਗਾਤਾਰ ਨਜ਼ਰ ਆਉਣ ਵਾਲੀ ਅਦਾਕਾਰਾ ਨਿਸ਼ਾ ਬਾਨੋ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾ ਬਾਨੋ ਦੇ ਪਿਤਾ ਦਾ ਅੱਜ ਦਿਹਾਂਤ ਹੋ ਗਿਆ ਹੈ। ਹਾਲਾਂਕਿ ਇਸ ਬਾਰੇ ਹਾਲੇ ਤੱਕ ਨਿਸ਼ਾ ਬਾਨੋ ਵਲੋਂ ਕੋਈ ਪੋਸਟ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਨਿਸ਼ਾ ਬਾਨੋ ਦੇ ਪਿਤਾ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

PunjabKesari

ਦੱਸ ਦਈਏ ਕਿ ਨਿਸ਼ਾ ਬਾਨੋ ਇੱਕ ਅਜਿਹੀ ਕਲਾਕਾਰ ਹੈ, ਜੋ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ। ਨਿਸ਼ਾ ਬਾਨੋ ਮਾਨਸਾ ਦੀ ਰਹਿਣ ਵਾਲੀ ਹੈ ਅਤੇ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਹੈ। ਮਾਨਸਾ ਦੀ ਰਹਿਣ ਵਾਲੀ ਨਿਸ਼ਾ ਬਾਨੋ ਨੇ ਵੱਖ-ਵੱਖ ਫ਼ਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਪੁੱਤ ਕਰਨ ਨਾਲੋਂ ਪਿਓ ਸੰਨੀ ਦਿਓਲ ਦੇ ਹੱਥਾਂ 'ਤੇ ਲੱਗੀ ਮਹਿੰਦੀ ਨੇ ਅਕਰਸ਼ਿਤ ਕੀਤੇ ਲੋਕ, ਵੇਖੋ ਖ਼ੂਬਸੂਰਤ ਤਸਵੀਰਾਂ

ਜੇ ਗੱਲ ਕਰੀਏ ਨਿਸ਼ਾ ਬਾਨੋ ਦੀ ਕਾਮਯਾਬੀ ਦੀ ਤਾਂ ਕਰਮਜੀਤ ਅਨਮੋਲ ਦਾ ਵੀ ਉਨ੍ਹਾਂ ਦੀ ਕਾਮਯਾਬੀ 'ਚ ਵੱਡਾ ਹੱਥ ਰਿਹਾ ਹੈ। ਦੱਸ ਦਈਏ ਕਿ ਨਿਸ਼ਾ ਬਾਨੋ ਪਾਲੀਵੁੱਡ ਫ਼ਿਲਮ ਉਦਯੋਗ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਚੁਣੌਤੀਪੂਰਨ ਕਿਰਦਾਰ ਨਿਭਾਅ ਕੇ ਫ਼ਿਲਮ ਉਦਯੋਗ 'ਚ ਸ਼ੌਹਰਤ ਹਾਸਲ ਕੀਤੀ ਹੈ।

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News