ਹੁਣ ਬਾਲੀਵੁੱਡ ਦੀ ਇਹ ਬੋਲਡ ਅਦਾਕਾਰਾ ਆਈ ਕੋਰੋਨਾ ਦੀ ਚਪੇਟ, ਘਰ ''ਚ ਕੀਤਾ ਕੁਆਰੰਟੀਨ

Tuesday, Aug 11, 2020 - 05:30 PM (IST)

ਹੁਣ ਬਾਲੀਵੁੱਡ ਦੀ ਇਹ ਬੋਲਡ ਅਦਾਕਾਰਾ ਆਈ ਕੋਰੋਨਾ ਦੀ ਚਪੇਟ, ਘਰ ''ਚ ਕੀਤਾ ਕੁਆਰੰਟੀਨ

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਸ ਆਫ਼ਤ ਦੀ ਚਪੇਟ 'ਚ ਆ ਚੁੱਕੀਆਂ ਹਨ। ਅਦਾਕਾਰਾ ਨਤਾਸ਼ਾ ਸੂਰੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਨਤਾਸ਼ਾ ਸੂਰੀ ਇੰਨ੍ਹੀਂ ਦਿਨੀਂ ਆਪਣੇ ਥ੍ਰਿਲਰ ਸ਼ੋਅ 'ਡੇਂਜਰਸ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਸੀ ਪਰ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਉਹ ਆਪਣੇ ਸ਼ੋਅ ਦੀ ਪ੍ਰਮੋਸ਼ਨ ਨਹੀਂ ਕਰ ਪਾ ਰਹੀ।

ਅਦਾਕਾਰਾ ਅਗਸਤ ਦੀ ਸ਼ੁਰੂਆਤ 'ਚ ਪੁਣੇ ਗਈ ਸੀ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸੇ ਦੌਰਾਨ ਹੀ ਉਨ੍ਹਾਂ ਨੂੰ ਵਾਇਰਸ ਨੇ ਆਪਣੀ ਚਪੇਟ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਦਾ ਕਹਿਣਾ ਹੈ ਕਿ ਇਹ ਵਾਇਰਸ ਉਨ੍ਹਾਂ ਨੇ ਆਪਣੀ ਭੈਣ ਅਤੇ ਦਾਦੀ ਨੂੰ ਵੀ ਦੇ ਦਿੱਤਾ ਹੈ।

ਨਤਾਸ਼ਾ ਨੇ ਕਿਹਾ 'ਉਹ ਬਿਮਾਰ ਹੈ ਪਰ ਹੌਲੀ-ਹੌਲੀ ਸਭ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਇਹ ਅਜੀਬ ਇਤਫ਼ਾਕ ਹੈ ਕਿ ਮੈਨੂੰ ਮੇਰੀ ਫ਼ਿਲਮ 'ਡੇਂਜਰਸ' ਦੀ ਪ੍ਰਮੋਸ਼ਨ ਤੋਂ ਦੂਰ ਰਹਿਣਾ ਪਵੇਗਾ, ਜੋ 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।


author

sunita

Content Editor

Related News