ਅਦਾਕਾਰ ਨਾਨੀ ਨੇ ਫਿਲਮ ''ਦਿ ਪੈਰਾਡਾਈਜ਼'' ਲਈ ਕੀਤਾ ਬਾਡੀ ਟ੍ਰਾਸਫਾਰਮੇਸ਼ਨ
Friday, Apr 04, 2025 - 04:52 PM (IST)

ਮੁੰਬਈ (ਏਜੰਸੀ)- ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਨਾਨੀ ਨੇ ਆਪਣੀ ਆਉਣ ਵਾਲੀ ਫਿਲਮ 'ਦਿ ਪੈਰਾਡਾਈਜ਼' ਲਈ ਇੱਕ ਜ਼ਬਰਦਸਤ ਬਾਡੀ ਟ੍ਰਾਂਸਫਾਰਮੇਸ਼ਨ ਕੀਤਾ ਹੈ। ਨਾਨੀ ਨੇ ਇੱਕ ਇੰਟਰਵਿਊ ਦੌਰਾਨ ਦਿ ਪੈਰਾਡਾਈਜ਼ ਲਈ ਆਪਣੇ ਬਾਡੀ ਟ੍ਰਾਂਸਫਾਰਮੇਸ਼ਨ ਦੇ ਅਨੁਭਵ ਅਤੇ ਸਫਰ ਬਾਰੇ ਗੱਲ ਕਰਦੇ ਹੋਏ ਕਿਹਾ, "ਇਹ ਇੱਕ ਵੱਖਰੀ ਕਿਸਮ ਦੀ ਊਰਜਾ ਹੈ ਜਿਸਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸ਼੍ਰੀਕਾਂਤ ਓਡੇਲਾ ਇੱਕ ਬਹੁਤ ਹੀ ਬੁੱਧੀਮਾਨ ਵਿਅਕਤੀ ਹਨ, ਜਿਨ੍ਹਾਂ ਦੀ ਸੋਚ ਬਿਲਕੁਲ ਵੱਖਰੀ ਅਤੇ ਓਰਿਜਨਲ ਹੈ। ਜਦੋਂ ਉਹ ਕਿਸੇ ਚੀਜ਼ ਬਾਰੇ ਫੈਸਲਾ ਲੈਂਦੇ ਹਨ, ਤਾਂ ਉਹ ਇਸਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਰਹਿੰਦੇ ਹਨ।"
ਇਸੇ ਤਰ੍ਹਾਂ, ਉਨ੍ਹਾਂ ਨੇ ਮੈਨੂੰ ਵੀ ਬਾਡੀ ਟ੍ਰਾਸਫਾਰਮੇਸ਼ਨ ਲਈ ਤਿਆਰ ਕੀਤਾ। ਪਹਿਲਾਂ ਮੈਨੂੰ ਕਦੇ ਨਹੀਂ ਲੱਗਾ ਕਿ ਇਹ ਮੇਰੇ ਕਰੀਅਰ ਲਈ ਜ਼ਰੂਰੀ ਹੈ। ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਸਨ ਕਿ ਤੁਸੀਂ ਕਦੋਂ ਕਸਰਤ ਕਰੋਗੇ, ਕਦੋਂ ਬਾਡੀ ਟ੍ਰਾਂਸਫਾਰਮੇਸ਼ਨ ਕਰੋਗੇ। ਪਰ ਮੈਂ ਹਮੇਸ਼ਾ ਸੋਚਦਾ ਸੀ ਕਿ ਕੀ ਇਸ ਦੀ ਸੱਚਮੁੱਚ ਜ਼ਰੂਰਤ ਹੈ। ਕੀ ਇਹ ਆਨ-ਸਕਰੀਨ ਜ਼ਰੂਰੀ ਲੱਗੇਗਾ? ਪਰ ਸ਼੍ਰੀਕਾਂਤ ਨੇ ਮੈਨੂੰ ਕਿਹਾ, 'ਨਹੀਂ, ਮੈਨੂੰ ਇਹੀ ਚਾਹੀਦਾ ਹੈ। ਅਤੇ ਫਿਰ ਮੈਂ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਾਨੀ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਦਾ ਨਾਲ ਹੋਣਾ ਮਹੱਤਵਪੂਰਨ ਹੈ ਜੋ ਤੁਹਾਡੀ ਸਮਰੱਥਾ ਨੂੰ ਤੁਹਾਡੇ ਨਾਲੋਂ ਵੀ ਵੱਧ ਪਛਾਣਦੇ ਹਨ ਅਤੇ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।
ਸ਼੍ਰੀਕਾਂਤ ਓਡੇਲਾ ਨੇ ਮੇਰੇ ਵਿੱਚ ਕੁਝ ਅਜਿਹਾ ਦੇਖਿਆ ਜੋ ਸ਼ਾਇਦ ਮੈਂ ਖੁਦ ਨਹੀਂ ਦੇਖਿਆ ਸੀ, ਅਤੇ ਉਨ੍ਹਾਂ ਨੇ ਮੈਨੂੰ ਇਹ ਬਦਲਾਅ ਲਿਆਉਣ ਲਈ ਪ੍ਰੇਰਿਤ ਕੀਤਾ। ਅਸੀਂ ਜਲਦੀ ਹੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਾਂ। 'ਦਿ ਪੈਰਾਡਾਈਜ਼' ਦਾ ਨਿਰਦੇਸ਼ਨ ਸ਼੍ਰੀਕਾਂਤ ਓਡੇਲਾ ਕਰ ਰਹੇ ਹਨ। "ਦਿ ਪੈਰਾਡਾਈਜ਼", ਨਾਨੀ ਨਾਲ ਉਨ੍ਹਾਂ ਦੀ ਦੂਜੀ ਫਿਲਮ ਹੈ। ਇਹ ਫਿਲਮ SLV ਸਿਨੇਮਾ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਅਤੇ ਸੰਗੀਤ ਅਨਿਰੁਧ ਰਵੀਚੰਦਰ ਦੁਆਰਾ ਤਿਆਰ ਕੀਤਾ ਗਿਆ ਹੈ।