ਮਸ਼ਹੂਰ ਉੜੀਆ ਅਦਾਕਾਰ ਮਿਹਿਰ ਦਾਸ ਦਾ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ

Wednesday, Jan 12, 2022 - 04:57 PM (IST)

ਮਸ਼ਹੂਰ ਉੜੀਆ ਅਦਾਕਾਰ ਮਿਹਿਰ ਦਾਸ ਦਾ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ

ਮੁੰਬਈ (ਬਿਊਰ)– ਉੜੀਆ ਸਿਨੇਮਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇੇ ਆਈ ਹੈ। ਦਿੱਗਜ ਅਦਾਕਾਰ ਮਿਹਿਰ ਦਾਸ ਦਾ 64 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕਟਕ ਸ਼ਹਿਰ ਦੇ ਇਕ ਹਸਪਤਾਲ ’ਚ ਆਖਰੀ ਸਾਹ ਲਿਆ। ਅਦਾਕਾਰ ਮਿਹਿਰ ਦਾਸ ਕਿਡਨੀ ਸਬੰਧੀ ਬੀਮਾਰੀ ਨਾਲ ਜੂਝ ਰਹੇ ਸਨ ਤੇ ਡਾਇਲਸਿਸ ’ਤੇ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਗੁਰਦੇ ਦੀ ਸਮੱਸਿਆ ਨਹੀਂ ਸੀ।

ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਮਿਹਿਰ ਦਾਸ ਦੇ ਦਿਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਸੀ. ਐੱਮ. ਨਵੀਨ ਪਟਨਾਇਕ ਨੇ ਲਿਖਿਆ, “ਉੜੀਆ ਸਿਨੇਮਾ ਉਦਯੋਗ ਲਈ ਉਨ੍ਹਾਂ ਦਾ ਦਿਹਾਂਤ ਨਾ ਪੂਰਾ ਹੋਣ ਵਾਲਾ ਘਾਟਾ ਹੈ।”

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

ਦਿੱਗਜ ਅਦਾਕਾਰ ਮਿਹਿਰ ਦਾਸ ਨੇ 1979 ’ਚ ਫ਼ਿਲਮ ‘ਮਥੁਰਾ ਵਿਜੇ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ’ਚ ‘ਮੂ ਤਾਚੇ ਲਵ ਕਰੂਚੀ’, ‘ਲਕਸ਼ਮੀ ਪ੍ਰਤਿਮਾ’ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ। ਹਾਲਾਂਕਿ ਉਹ ਕਾਫੀ ਸਮੇਂ ਤੋਂ ਇੰਡਸਟਰੀ ਤੋਂ ਦੂਰ ਸਨ। ਮਿਹਰ ਦਾਸ ਨੂੰ ਆਖਰੀ ਵਾਰ 2018 ਦੀ ਫ਼ਿਲਮ ‘ਓਨਲੀ ਪਿਆਰ’ ’ਚ ਦੇਖਿਆ ਗਿਆ ਸੀ।

ਮਿਹਿਰ ਦਾਸ ਦੇ ਦਿਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, “ਉੱਘੇ ਉੜੀਆ ਅਦਾਕਾਰ ਸ਼੍ਰੀ ਮਿਹਿਰ ਦਾਸ ਜੀ ਦੇ ਦਿਹਾਂਤ ਤੋਂ ਦੁਖੀ ਹਾਂ। ਆਪਣੇ ਲੰਬੇ ਫ਼ਿਲਮੀ ਕਰੀਅਰ ਦੌਰਾਨ ਉਨ੍ਹਾਂ ਨੇ ਆਪਣੇ ਰਚਨਾਤਮਕ ਪ੍ਰਦਰਸ਼ਨ ਨਾਲ ਬਹੁਤ ਸਾਰੇ ਦਿਲ ਜਿੱਤੇ। ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News